GTA News Media

Top Info Bar
22.1°C Toronto Loading date...
Punjab Toronto/GTA

ਬਰੈਂਪਟਨ ਦੇ ਚਿੰਤਪੁਰਨੀ ਮੰਦਰ ਚੋਂ ਗੋਲਕ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ

ਬਰੈਂਪਟਨ ਦੇ ਚਿੰਤਪੁਰਨੀ ਮੰਦਰ ਚੋਂ ਗੋਲਕ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Share this post via:

ਬਰੈਂਪਟਨ ( ਚਮਕੌਰ ਸਿੰਘ ਮਾਛੀਕੇ )-ਧਾਰਮਿਕ ਸਥਾਨਾਂ ਵਿੱਚ ਬੇਅਦਬੀ ਜਾਂ ਚੋਰੀ ਦੀਆਂ ਘਟਨਾਵਾਂ ਸਿਰਫ ਭਾਰਤ ਜਾਂ ਪੰਜਾਬ ਵਿੱਚ ਹੀ ਨਹੀਂ ਵਾਪਰਦੀਆਂ , ਇਸ ਬਿਮਾਰੀ ਤੋ ਅੱਜ ਹਰ ਦੇਸ਼ ਪੀੜਤ ਜਾਪਦਾ ਹੈ । ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਬੀਤੀ ਰਾਤ ਮਾਤਾ ਚਿੰਤਪੁਰਨੀ ਮੰਦਰ ਵਿੱਚ ਗੋਲਕ ਚੋਰੀ ਹੋਣ ਦੀ ਘਟਨਾ ਨੇ ਸਮੁੱਚੇ ਭਾਰਤੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ । ਮੰਦਰ ਦੇ ਪੰਡਿਤ ਹਰੀ ਭਜਨ ਸ਼ਰਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ 25 ਜਨਵਰੀ ਦੀ ਰਾਤ ਸਵੇਰੇ 2:15 ਵਜੇ ਕੁਝ ਅਣਪਛਾਤੇ ਵਿਅਕਤੀਆਂ ਨੇ ਚਿੰਤਪੁਰਨੀ ਮੰਦਰ ਵਿੱਚੋਂ ਗੋਲਕ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ । ਇਹਨਾਂ ਅਣਪਛਾਤੇ ਵਿਅਕਤੀਆਂ ਦੀ ਵੀਡੀੳ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ । ਮੌਕੇ ਤੋਂ ਮਿਲੀ ਸੀਸੀਟੀਵੀ ਕੈਮਰੇ ਦੀ ਫੁਟੇਜ ਚ ਇੱਕ ਵਿਅਕਤੀ ਬਾਹਰੋਂ ਖਿੜਕੀ ਰਾਹੀਂ ਮੰਦਰ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਗੋਲਕ ਚੋਰੀ ਕਰਕੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਜਾਂਦਾ ਹੈ , ਉਸਦੇ ਦੋ ਸਾਥੀ ਕਾਲੀ ਗੱਡੀ ਰਾਹੀਂ ਮੰਦਰ ਵਿੱਚ ਦਾਖਲ ਹੁੰਦੇ ਹਨ ਤੇ ਉਹ ਗੋਲਕ ਗੱਡੀ ਵਿੱਚ ਰੱਖ ਕੇ ਰਫ਼ੂ ਚੱਕਰ ਹੋ ਜਾਂਦੇ ਹਨ। ਪੰਡਿਤ ਹਰੀ ਭਜਨ ਸ਼ਰਮਾਂ ਅਨੁਸਾਰ ਗੋਲਕ ਵਿੱਚ ਛੇ ਹਜ਼ਾਰ ਦੇ ਕਰੀਬ ਡਾਲਰ ਭੇਟਾ ਹੋਣ ਦਾ ਅੰਦਾਜ਼ਾ ਹੈ ਉਹਨਾਂ ਕਿਹਾ ਕਿ ਅਸੀਂ ਪੁਲਿਸ ਰਿਪੋਰਟ ਲਿਖਵਾ ਦਿੱਤੀ ਹੈ ਪਰ ਫਿਰ ਵੀ ਅਸੀਂ ਕਮਿਊਨਟੀ ਨੂੰ ਅਪੀਲ ਕਰਦੇ ਹਾਂ ਜੇਕਰ ਇਹਨਾਂ ਵਿਅਕਤੀਆਂ ਬਾਰੇ ਕਿਸੇ ਨੂੰ ਕੋਈ ਸੂਚਨਾ ਮਿਲੇ ਤਾਂ ਉਹ ਪੁਲਿਸ ਨੂੰ ਜਾਂ ਮੰਦਰ ਪ੍ਰਬੰਧਕਾਂ ਨਾਲ ਜ਼ਰੂਰ ਸੰਪਰਕ ਕਰੇ । ਪੰਡਿਤ ਹਰੀ ਭਜਨ ਸ਼ਰਮਾਂ ਨੇ ਸਾਰੇ ਧਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਧਾਰਮਿਕ ਸਥਾਨਾਂ ਦੇ ਸਿਕਿਉਰਿਟੀ ਦੇ ਪੁਖ਼ਤਾ ਪ੍ਰਬੰਧ ਕਰਨ ਤਾਂ ਜੋ ਅਜਿਹੀਆਂ ਅਣ ਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ।