GTA News Media

Top Info Bar
22.1°C Toronto Loading date...
Punjab Toronto/GTA

ਬੈਰੀ, ਓਨਟਾਰੀਓ ਵਿੱਚ ਕਾਰ ਹਾਦਸੇ ਵਿੱਚ 6 ਹਲਾਕ

ਬੈਰੀ, ਓਨਟਾਰੀਓ ਵਿੱਚ ਕਾਰ ਹਾਦਸੇ ਵਿੱਚ 6 ਹਲਾਕ
Share this post via:

ਲੈਕਰੌਸ ਦੇ ਖਿਡਾਰੀ ਤੋਂ ਕੋਚ ਬਣੇ ਲਿਊਕ ਵੈਸਟ ਤੋਂ ਇਲਾਵਾ ਪੰਜ ਹੋਰ ਨੌਜਵਾਨ ਖਿਡਾਰੀਆਂ ਦੇ ਸ਼ਨਿੱਚਰਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ ਪਰ ਇਨ੍ਹਾਂ ਸਾਰਿਆਂ ਦੇ ਬੈਰੀ, ਓਨਟਾਰੀਓ ਵਿੱਚ ਹੋਏ ਹਾਦਸੇ ਵਿੱਚ ਮਾਰੇ ਜਾਣ ਦੀ ਖਬਰ ਹੈ।।

ਐਤਵਾਰ ਨੂੰ ਤੜ੍ਹਕੇ 2:00 ਵਜੇ ਬੈਰੀ ਪੁਲਿਸ, ਮੈਕੇਅ ਰੋਡ ਤੇ ਕਾਊਂਟੀ ਰੋਡ 27 ਵਾਲੇ ਇਲਾਕੇ ਵਿੱਚ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ। ਬੈਰੀ ਪੁਲਿਸ ਨੇ ਦੱਸਿਆ ਕਿ ਇਸ ਗੱਡੀ ਵਿੱਚ ਸਵਾਰ 4 ਲੜਕਿਆਂ ਤੇ 2 ਲੜਕੀਆਂ, ਜੋ ਕਿ ਆਪਣੇ 20ਵਿਆਂ ਵਿੱਚ ਸਨ, ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਹਾਦਸੇ ਦੇ ਸਬੰਧ ਵਿੱਚ ਬਹੁਤ ਘੱਟ ਜਾਣਕਾਰੀ ਰਲੀਜ਼ ਕੀਤੀ ਗਈ ਹੈ।

ਸਿਟੀ ਆਫ ਬੈਰੀ ਵੱਲੋਂ ਇਸ ਗੱਲ ਦੀ ਪੁਸ਼ਟੀ ਐਤਵਾਰ ਦੁਪਹਿਰ ਨੂੰ ਕੀਤੀ ਗਈ ਕਿ ਜਿਸ ਥਾਂ ਉੱਤੇ ਹਾਦਸਾ ਹੋਇਆ ਉਹ ਕੰਸਟ੍ਰਕਸ਼ਨ ਪ੍ਰੋਜੈਕਟ ਦਾ ਹਿੱਸਾ ਸੀ ਤੇ ਲੰਮੇਂ ਸਮੇਂ ਤੋਂ ਹੀ ਇਸ ਲਾਂਘੇ ਨੂੰ ਬੰਦ ਕਰਕੇ ਰੱਖਿਆ ਗਿਆ ਸੀ।

ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਲੋਕਲ ਲੈਕਰੌਸ ਖਿਡਾਰੀ ਤੇ ਕੋਚ ਲਿਊਕ ਵੈਸਟ ਵਜੋਂ ਹੋਈ ਦੱਸੀ ਜਾਂਦੀ ਹੈ।ਐਤਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਸੋਸ਼ਲ ਮੀਡੀਆ ਉੱਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।