GTA News Media

Top Info Bar
22.1°C Toronto Loading date...
Punjab Toronto/GTA

ਭਾਰਤ ਦੇ ਕੌਂਸਲੇਟ ਜਨਰਲ, ਟੋਰੰਟੋ ਵੱਲੋਂ ਭਾਰਤੀ ਸੈਨਾ ਦੇ ਬਜ਼ੁਰਗਾਂ ਦੇ ਸਨਮਾਨ ਲਈ ‘ਵਰਿਸ਼ਠਾ ਯੋਧਾ’ ਸਨਮਾਨ ਸਮਾਰੋਹ

ਭਾਰਤ ਦੇ ਕੌਂਸਲੇਟ ਜਨਰਲ, ਟੋਰੰਟੋ ਵੱਲੋਂ ਭਾਰਤੀ ਸੈਨਾ ਦੇ ਬਜ਼ੁਰਗਾਂ ਦੇ ਸਨਮਾਨ ਲਈ ‘ਵਰਿਸ਼ਠਾ ਯੋਧਾ’ ਸਨਮਾਨ ਸਮਾਰੋਹ
Share this post via:

ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਨੂੰ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾਉਂਦੇ ਹੋਏ, ਭਾਰਤ ਦੇ ਕੌਂਸਲੇਟ ਜਨਰਲ, ਟੋਰੰਟੋ ਨੇ ਭਾਰਤੀ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਬਜ਼ੁਰਗਾਂ ਦੇ ਸਨਮਾਨ ਲਈ ‘ਵਰਿਸ਼ਠਾ ਯੋਧਾ’ ਨਾਂ ਦੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ।

ਸਮਾਗਮ ਦੌਰਾਨ 75 ਸਾਲ ਤੋਂ ਉੱਪਰ ਦੇ ਕੁੱਲ 87 ਬਜ਼ੁਰਗਾਂ ਨੂੰ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਅਨਮੋਲ ਸੇਵਾ ਦੇ ਸਨਮਾਨ ਵਿੱਚ ਸਨਮਾਨਿਤ ਕੀਤਾ ਗਿਆ। ਮਾਨਯੋਗ ਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਦਾ ਇੱਕ ਲਿਖਤੀ ਸੰਦੇਸ਼ ਸਮਾਗਮ ਦੇ ਦੌਰਾਨ ਕੌਂਸਲ ਜਨਰਲ ਸ਼੍ਰੀਮਤੀ ਅਪੂਰਵ ਸ਼੍ਰੀਵਾਸਤਵ ਦੁਆਰਾ ਪੜ੍ਹਿਆ ਗਿਆ ਅਤੇ ਕੈਨੇਡਾ ਵਿੱਚ ਭਾਰਤ ਦੇ ਮਾਨਯੋਗ ਹਾਈ ਕਮਿਸ਼ਨਰ ਸ਼੍ਰੀ. ਅਜੈ ਬਿਸਾਰੀਆ ਅਤੇ ਵਾਸ਼ਿੰਗਟਨ ਸਥਿਤ ਬ੍ਰਿਗੇਡੀਅਰ, ਅਮਰੀਕਾ ਅਤੇ ਕੈਨੇਡਾ ਦੇ ਭਾਰਤ ਦੇ ਰੱਖਿਆ ਅਟੈਚੀ ਅਨੂਪ ਸ਼ਿੰਘਲ ਨੇ ਵੀ ਸਨਮਾਨ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ।

ਸਨਮਾਨ ਸਮਾਰੋਹ ਦੌਰਾਨ ਬਜ਼ੁਰਗਾਂ ਦੁਆਰਾ ਕੁਝ ਅਨੁਭਵ ਸਾਂਝੇ ਕੀਤੇ ਗਏ । ਮਹਾਂਮਾਰੀ ਦੀ ਸਥਿਤੀ ਅਤੇ ਵੱਡੇ ਇਕੱਠਾਂ ਵਿੱਚ ਪਾਬੰਦੀਆਂ ਦੇ ਕਾਰਨ, ਸਿਰਫ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਕੌਂਸਲ ਜਨਰਲ ਸ੍ਰੀਮਤੀ ਅਪੂਰਵਾ ਵਾਸਤਵ ਅਤੇ ਹਾਈ ਕਮਿਸ਼ਨਰ ਸ੍ਰੀ ਵਿਜੇ ਬਿਸਾਰੀਆ ਵੱਲੋਂ ਮੀਡੀਆ ਨਾਲ ਗੱਲ-ਬਾਤ ਵੀ ਕੀਤੀ ਗਈ ।