GTA News Media

Top Info Bar
22.1°C Toronto Loading date...
Featured Punjab

ਭਾਰੀ ਮਾਨਸਿਕ ਦਬਾਅ ਸਹਿ ਕੇ ਡਿਊਟੀ ਕਰਦੇ ਹਨ ਸ੍ਰੀ ਦਰਬਾਰ ਸਾਹਿਬ ਦੇ ਕਰਮਚਾਰੀ

ਭਾਰੀ ਮਾਨਸਿਕ ਦਬਾਅ ਸਹਿ ਕੇ ਡਿਊਟੀ ਕਰਦੇ ਹਨ ਸ੍ਰੀ ਦਰਬਾਰ ਸਾਹਿਬ ਦੇ ਕਰਮਚਾਰੀ
Share this post via:

ਅੰਮ੍ਰਿਤਸਰ (ਚਰਨਜੀਤ ਸਿੰਘ) – ਅਕਸਰ ਚਰਚਾ ਵਿਚ ਰਹਿਣ ਵਾਲੇ ਸ੍ਰੀ ਦਰਬਾਰ ਸਾਹਿਬ ਵਿਖੇ ਵਖ ਵਖ ਸੇਵਾਵਾਂ ਨਿਭਾਉਣ ਵਾਲੇ ਮੁਲਾਜਮ ਭਾਰੀ ਮਾਨਸਿਕ ਦਬਾਅ ਸਹਿ ਕੇ ਵੀ ਡਿਉਟੀ ਕਰਦੇ ਹਨ। ਡਿਉਟੀ ਦੇ 6 ਘੰਟੇ ਇਨਾਂ ਮੁਲਾਜਮਾਂ ਲਈ ਕਹਿਰ ਦਾ ਸਮਾਂ ਕਹਿ ਲਿਆ ਜਾਵੇ ਤਾਂ ਇਸ ਵਿਚ ਅਤਿਕਥਨੀ ਨਹੀ ਹੈ। ਦੇਸ਼ ਵਿਦੇਸ਼ ਤੋ ਭਾਰੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਆਉਦੀਆਂ ਹਨ। ਇਨਾਂ ਵਿਚ ਸ਼ਰਧਾਲੂਆਂ ਦੇ ਨਾਲ ਨਾਲ ਕੁਝ ਕੁ ਧੌਂਸ ਨਾਲ ਮੱਥਾ ਟੇਕਣ ਵਾਲੇ ਸ਼ਰਧਾਲੂ ਵੀ ਸ਼ਾਮਲ ਹੁੰਦੇ ਹਨ ਜਿੰਨਾਂ ਦਾ ਕੰਮ ਮੱਥਾ ਟੇਕਣ ਦੇ ਨਾਲ ਨਾਲ ਆਪਣੀ ਚੌਧਰ ਦਿਖਾਉਣਾ ਤੇ ਰੁਤਬੇ ਦੀ ਝਲਕ ਦਿਖਾਉਣਾ ਵੀ ਹੁੰਦਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਲੇ ਕਰਮਚਾਰੀਆਂ ਨੂੰ ਡਿਉਟੀ ਪੂਰੀ ਕਰਨ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ, ਪ੍ਰਪਰਾਵਾਂ ਦੀ ਰਾਖੀ ਦੇ ਨਾਲ ਨਾਲ ਹਰ ਕਿਸੇ ਦੀ ਸ਼ਿਫਾਰਸ਼ ਵੀ ਸੁਨਣੀ ਤੇ ਮੰਨਣੀ ਪੈਂਦੀ ਹੈ। ਇਨਾਂ ਸਭ ਕੁਝ ਝਲ ਕੇ ਵੀ ਡਿਉਟੀ ਕਰਨੀ ਖਾਲਾ ਜੀ ਦਾ ਵਾੜਾ ਨਹੀ ਹੈ। ਸਿਤਮਜਰੀਫੀ ਦੀ ਗਲ ਇਹ ਵੀ ਹੈ ਕਿ ਸਰਕਾਰੀ, ਅਰਧ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਵਾਉਣ ਲਈ ਵਿਸੇ਼ਸ਼ ਕਰਮਚਾਰੀ ਨਿਯੁਕਤ ਕੀਤੇ ਹੋਏ ਹਨ। ਜਿੰਨਾਂ ਦਾ ਕੰਮ ਆਪੋ ਆਪਣੇ ਅਦਾਰਿਆਂ ਦੇ ਅਧਿਕਾਰੀਆਂ ਦੇ ਵਲੋ ਭੇਜੇ ਗਏ ਮਹਿਮਾਨਾਂ ਨੂੰ ਦਰਸ਼ਨ ਕਰਵਾਉਣਾ ਹੁੰਦਾ ਹੈ। ਇਹ ਲੋਕ ਵੀ ਵਿਸੇ਼ਸ਼ ਧਿਆਨ ਮੰਗਦੇ ਹਨ ਤਾਂ ਕਿ ਆਏ ਮਹਿਮਾਨ ਤੇ ਇਹ ਅਸਰ ਪਏ ਕਿ ਅਦਾਰੇ ਦੀ ਪਹੁੰਚ ਬਹੁਤ ਉਚੀ ਹੈ। ਬਿਨਾ ਸ਼ਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀ ਸੰਗਤ ਦੀ ਭੀੜ ਹੋਵੇ, ਇਹ ਲੋਕ ਵੀ ਆਈ ਪੀ ਦਰਸ਼ਨ ਦੀ ਲਾਲਸਾ ਘਰ ਤੋ ਹੀ ਲੈ ਕੇ ਚਲਦੇ ਹਨ। ਮੁਲਾਜਮ ਦਾ ਕੰਮ ਸੰਗਤ ਤੇ ਕੰਟਰੋਲ ਦੇ ਨਾਲ ਨਾਲ ਵੀ ਆਈ ਪੀ ਦਰਸ਼ਨ ਲਾਭ ਲੈਣ ਲਈ ਆਏ ਵਿਅਕਤੀਆਂ ਨੂੰ ਵੀ ਕੰਟਰੋਲ ਕਰਨਾ ਹੋ ਜਾਂਦਾ ਹੈ। ਜੇਕਰ ਕਿਸੇ ਸ਼ਿਫਾਰਸ਼ੀ ਜਾਂ ਧੋਂਸ ਨਾਲ ਮੱਥਾ ਟੇਕਣ ਵਾਲੇ ਨੂੰ ਇਹ ਕਰਮਚਾਰੀ ਵਿਸੇ਼ਸ਼ ਲਾਂਘੇ ਦੀ ਸਹੂਲਤ ਦੇ ਵੀ ਦਿੰਦੇ ਹਨ ਤਾਂ ਬਾਕੀ ਸੰਗਤ ਇਨਾਂ ਦੀ ਕੀ ਗਤ ਬਣਾਉਦੀ ਹੈ ਉਸ ਨੂੰ ਸੁਣ ਕੇ ਸ਼ਾਤ ਰਹਿਣ ਵਾਲਾ ਵਿਅਕਤੀ ਵੀ ਮੁਠੀਆਂ ਮੀਚਦਾ ਹੈ। ਅਕਸਰ ਸ੍ਰੀ ਦਰਬਾਰ ਸਾਹਿਬ ਵਿਖੇ ਡਿਉਟੀ ਕਰਨ ਵਾਲੇ ਮੁਲਾਜਮਾਂ ਨੂੰ ਨਰੈਣੂ ਮਹੰਤ ਦੀ ਔਲਾਦ ਤੇ ਇਕ ਵਿਸੇ਼ਸ਼ ਪਾਰਟੀ ਦੇ ਆਗੂ ਦੀ ਫੌਜ਼ ਦਸ ਕੇ ਭੰਡਿਆ ਜਾਂਦਾ ਹੈ। ਕਈ ਵਾਰ ਇਹ ਕਰਮਚਾਰੀ ਮਾਵਾਂ ਭੈਣਾ ਦੀ ਗੰਦੀਆਂ ਗਾਹਲਾ ਸੁਣ ਕੇ ਵੀ ਖਾਮੋਸ਼ ਰਹਿ ਜਾਂਦੇ ਹਨ। ਇਨਾਂ ਦੀ ਚੁੱਪੀ ਦੀਆਂ ਵੀਡੀਓ ਬਣਾ ਕੇ ਚਰਚਿਤ ਕਰਨ ਵਾਲੇ ਜਿਸ ਢੰਗ ਦੀ ਭਾਸਾ਼ ਵਰਤਦੇ ਹਨ ਉਹ ਸ਼ਰਮਨਾਕ ਤਾਂ ਹੁੰਦੀ ਹੀ ਹੈ ਸ੍ਰੀ ਦਰਬਾਰ ਸਾਹਿਬ ਜਿਹੇ ਸਥਾਨ ਤੇ ਕਿਸੇ ਵੀ ਤਰ੍ਹਾ ਸ਼ੋਭਾ ਨਹੀ ਦਿੰਦੀ।ਪਰ ਕਿਉਕਿ ਇਨਾਂ ਤੇ ਟੈਗ ਲਗ ਚੁੱਕਾ ਹੈ ਕਿ ਇਹ ਨਰੈਣੂ ਦੀ ਸੋਚ ਦੇ ਧਾਰਨੀ ਹਨ ਇਸ ਲਈ ਇਨਾਂ ਦੇ ਖਿਲਾਫ ਵੀਡੀਓ ਪਾਉਣ ਵਾਲਾ ਹਮੇਸ਼ਾਂ ਸੱਚਾ ਹੀ ਹੁੰਦਾ ਹੈ। ਇਕ ਕਰਮਚਾਰੀ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਦਸਿਆ ਕਿ ਸੰਗਰਾਦ, ਮੱਸਿਆ ਤੇ ਐਤਵਾਰ ਨੂੰ ਸਾਡੀ ਹਾਲਤ ਬਦ ਤੋ ਬਦਤਰ ਹੁੰਦੀ ਹੈ। ਸੰਗਤ ਦੇ ਨਾਲ ਨਾਲ ਤਥਾ ਕਥਿਤ ਸੇਵਾ ਕਰਨ ਵਾਲੇ ਸਾਡੇ ਸਿਰਾਂ ਤੇ ਸਵਾਰ ਹੋ ਕੇ ਤਾਂਡਵ ਕਰਦੇ ਹਨ। ਮਾਹਿਜ਼ 10 ਤੋ 15 ਹਜਾਰ ਰੁਪਏ ਤਨਖਾਹ ਲੈ ਕੇ ਇਹ ਸੇਵਾਦਾਰ 6 ਘੰਟੇ ਵਿਚ ਅਣਗਿਣਤ ਵਾਰ ਬੇਇਜਤੀ ਕਰਵਾਉਦੇ ਹਨ। ਜੇਕਰ ਕਿਸੇ ਸ਼ਰਧਾਲੂ ਨੂੰ ਕਿਸੇ ਕੰਮ ਤੋ ਵਰਜ ਦੇਣ ਤਾਂ ਆਪਣੇ ਹੀ ਅਧਿਕਾਰੀਆਂ ਦੀਆਂ ਗਲਾਂ ਸੁਣਨੀਆਂ ਇਨਾਂ ਦੀ ਮਜਬੂਰੀ ਬਣ ਜਾਂਦੀ ਹੈ। ਇਕ ਕਰਮਚਾਰੀ ਨੇ ਦਸਿਆ ਕਿ ਘਰ ਜਾ ਕੇ ਬੱਚਿਆਂ ਜਾਂ ਪਰਵਾਰ ਨਾਲ ਕਈ-ਕਈ ਘੰਟੇ ਗਲ ਕਰਨ ਦਾ ਮਨ ਨਹੀ ਹੁੰਦਾ। ਹਰ ਸਮੇ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਹੈ।