GTA News Media

Top Info Bar
22.1°C Toronto Loading date...
Punjab

ਰਾਕੇਸ਼ ਟਿਕੈਤ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ : ਮੁੜ ਟੋਲ ਪਲਾਜ਼ੇ ਬੰਦ ਕਰ ਦੇਆਂਗੇ ਜੇ ਟੋਲ ਪਲਾਜਿਆ ਦੀਆ ਦਰਾ ‘ਚ ਕੀਤਾ ਵਾਧਾ

ਰਾਕੇਸ਼ ਟਿਕੈਤ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ : ਮੁੜ ਟੋਲ ਪਲਾਜ਼ੇ ਬੰਦ ਕਰ ਦੇਆਂਗੇ ਜੇ ਟੋਲ ਪਲਾਜਿਆ ਦੀਆ ਦਰਾ ‘ਚ ਕੀਤਾ ਵਾਧਾ
Share this post via:

ਕਿਸਾਨ ਆਗੂ ਰਾਕੇਸ਼ ਟਿਕੈਤ ਜੋ ਕਿ ਦਿੱਲੀ ਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਜੰਗ ਜਿੱਤ ਕੇ ਹਰਿਮੰਦਰ ਸਾਹਿਬ ਸ਼ੁਕਰਾਨਾ ਕਰਨ ਜਾ ਰਹੇ ਸਨ ਤੇ ਜਲੰਧਰ ਪਹੁੰਚਣ ਤੇ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਭਾਰੀ ਭੀੜ ਦੇ ਵਿਚਕਾਰ ਪਰਾਗਪੁਰ ‘ਚ ਬਣਾਏ ਗਏ ਪੰਡਾਲ ‘ਚ ਲਿਜਾਇਆ ਗਿਆ।ਰਾਕੇਸ਼ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਆਮ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੋਈ ਹੈ। ਅਨੇਕਤਾ ‘ਚ ਏਕਤਾ ਦਿਖਾਉਂਦੇ ਹੋਏ ਹਰ ਜਾਤ, ਧਰਮ ਵਰਗ ਦੇ ਲੋਕਾਂ ਨੇ ਹਉਮੈ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਦੀ ਜਿੱਤ ਇੱਕਲੇ ਕਿਸਾਨਾਂ ਦੀ ਨਹੀਂ ਸਗੋਂ ਸਾਰਿਆਂ ਦੀ ਜਿੱਤ ਹੈ।ਕਿਸਾਨ ਅੰਦੋਲਨ ਦੇ ਕਾਰਨ ਟੋਲ ਪਲਾਜ਼ਾ ਬੰਦ ਰਹਿਣ ਤੇ ਹੁਣ ਖੁੱਲ੍ਹਣ ਤੇ ਘਾਟਾ ਪੂਰਾ ਕਰਨ ਲਈ ਟੋਲ ਪਲਾਜਾ ਦੇ ਰੇਟ ‘ਚ ਵਾਧਾ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੰਦੋਲਨ ਅਜੇ ਖਤਮ ਨਹੀਂ ਹੋਇਆ। ਬਹੁਤ ਸਾਰੇ ਹੋਰ ਮੁੱਦੇ ਹਨ ਜਿਨ੍ਹਾਂ ਦਾ ਹੱਲ ਹੋਣਾ ਅਜੇ ਬਾਕੀ ਹੈ। ਜੇ ਟੋਲ ਪਲਾਜ਼ਿਆਂ ਦੀਆਂ ਦਰਾਂ ‘ਚ ਅਥਾਹ ਵਾਧਾ ਕੀਤਾ ਤਾਂ ਟੋਲ ਪਲਾਜ਼ੇ ਮੁੜ ਬੰਦ ਕਰ ਦਿੱਤੇ ਜਾਣਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਕਣਕ-ਝੋਨੇ ਦੇ ਰੇਟਾਂ ‘ਚ ਦੋ-ਢਾਈ ਫੀਸਦੀ ਵਾਧਾ ਕਰਦੀ ਹੈ, ਉਸੇ ਤਰ੍ਹਾਂ ਹੀ ਟੋਲ ਪਲਾਜ਼ਿਆਂ ਦੇ ਰੇਟ ਵਧਣੇ ਚਾਹੀਦੇ ਹਨ। ਆਮ ਜਨਤਾ ਨਾਲ ਕਿਸੇ ਤਰ੍ਹਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਰੇਟ ਜ਼ਿਆਦਾ ਵਧੇ ਤਾਂ ਸਰਕਾਰ ਅਗਲੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹੇ।