ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ‘ਚ ਹੋਇਆ ਝਗੜਾ
ਸੰਯੁਕਤ ਸਮਾਜ ਮੋਰਚਾ ਤੇ ਗੁਰਨਾਮ ਚੜੂਨੀ ਦੇ ਇਕੱਠੇ ਚੋਣ ਲੜਨ ਦੀ ਚਰਚਾ ਇਸ ਤੋਂ ਪਹਿਲਾਂ ਹੀ ਖਤਮ ਹੁੰਦੀ ਨਜ਼ਰ ਆ ਰਹੀ ਹੈ। ਗੁਰਨਾਮ ਚੜੂਨੀ ਨੇ ਇਹ ਦੋਸ਼ ਲਾਇਆ ਕਿ ਬਲਬੀਰ ਰਾਜੇਵਾਲ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਲਈ 25 ਸੀਟਾਂ ਦੀ ਮੰਗ ਕਰ ਰਹੇ ਹਨ, ਪਰ ਰਾਜੇਵਾਲ ਸਾਹਿਬ ਸਿਰਫ਼ 9 ਸੀਟਾਂ ਹੀ ਦੇ ਰਹੇ ਹਨ। ਜਿਸ ਕਾਰਨ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ।ਦੱਸ ਦਈਏ ਕਿ ਚੜੂਨੀ ਨੇ ਅੱਜ ਸ਼ਾਮ ਤੱਕ ਸੰਯੁਕਤ ਮੋਰਚਾ ਨੂੰ ਸਮਾਂ ਦਿੱਤਾ ਹੈ, ਜੇ ਸ਼ਾਮ ਤੱਕ ਕੋਈ ਫੈਸਲਾ ਨਾ ਹੋਇਆ ਤਾਂ ਉਹ ਬਿਨਾਂ ਗਠਜੋੜ ਤੋਂ ਇਕੱਲੇ ਹੀ ਚੋਣ ਲੜਨਗੇ।