GTA News Media

Top Info Bar
22.1°C Toronto Loading date...
Punjab

ਸਾਡਾ ਮੁੱਖ ਮੰਤਰੀ ‘ਤੇ ਕਾਲੀ ਵੇਈਂ ਦੇ ਪਾਣੀ ਦਾ ਗਲਾਸ

ਸਾਡਾ ਮੁੱਖ ਮੰਤਰੀ ‘ਤੇ ਕਾਲੀ ਵੇਈਂ ਦੇ ਪਾਣੀ ਦਾ ਗਲਾਸ
Share this post via:

ਕਾਲੀ ਵੇਈ ਦਾ ਪਾਣੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਫੋਟੋਸ਼ੂਟ ਦੇ ਚੱਕਰ ਚ ਪੀ ਤੇ ਲਿਆ ਸੀ, ਪਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੇ ਢਿੱਡ ਵਿੱਚ ਇਨਫੈਕਸ਼ਨ ਹੋ ਗਈ ‘ਤੇ ਉਹ ਕੱਲ ਦੇ ਦਿੱਲੀ ਦੇ ਅਪੋਲੋ ਹਸਪਤਾਲ ਚ ਦਾਖਲ ਸਨ ਅਤੇ ਹੁਣ ਛੁੱਟੀ ਮਿਲੀ ਹੈ।

ਪ੍ਰਸ਼ਾਸ਼ਨ ਅਨੁਸਾਰ ਕਾਲੀ ਵੇਈ ਵਿੱਚ ਹੁਣ ਵੀ ਕਈ ਪਿੰਡਾ ਦੇ ਸੀਵਰ ਦਾ ਗੰਦਾ ਪਾਣੀ ਪੈਂਦਾ ਹੈ ਅਤੇ ਇਹ ਪਾਣੀ ਪੀਣ ਲਈ ਠੀਕ ਨਹੀਂ ਹੈ। ਖੈਰ ਖਬਰ ਅਨੁਸਾਰ ਅਜਿਹਾ ਕਰਨਾ ਮੁੱਖ ਮੰਤਰੀ ਸਾਹਬ ਨੂੰ ਮਹਿੰਗਾ ਪਿਆ ‘ਤੇ ਹੁਣ ਪੰਜਾਬ ਦੀ ਥਾਂ ਦਿੱਲੀ ਦੇ ਪ੍ਰਾਈਵੇਟ ਅਦਾਰੇ ਚ ਦਾਖਲ ਹੋਕੇ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਗੱਲ ਤੇ ਬਾਹਰ ਆ ਹੀ ਜਾਂਦੀ ਆ।

ਦਿੱਲੀ ਦੇ ” ਸਰਕਾਰੀ ਹਸਪਤਾਲ” ਛੱਡਕੇ ਉਹਨਾਂ ਨੁੰ ਅਪੋਲੋ ਵਰਗੇ ਪ੍ਰਾਈਵੇਟ ਹਸਪਤਾਲ ‘ਚ ਕਿਉ ਦਾਖਲ ਹੋਣਾ ਪਿਆ? ਸਪੀਕਰ ਸਾਬ ਦੇ ਕਹਿਣ ਵਾਂਗੂ ‘ਇਹ ਇੱਕ ਵੱਖਰਾ ਸਵਾਲ ਹੈ’।

ਸੀਚੇਵਾਲ ਸਾਹਬ ਤੁਹਾਡੀ ਸੇਵਾ ਇੱਕ ਪਾਸੇ ,ਤੁਸੀ ਇਸ ਚੱਕਰ ਚ ਸਾਡਾ ਮੁੱਖਮੰਤਰੀ ਬਿਮਾਰ ਕਰਤਾ।

~ਜੁਗਰਾਜ ਸਿੰਘ