GTA News Media

Top Info Bar
22.1°C Toronto Loading date...
Punjab

YouTube ਦੇ 1 ਕਰੋੜ ਸਬਸਕ੍ਰਾਈਬਰ ਪਾਰ ਕਰਨ ‘ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਪ੍ਰਾਪਤ ਕੀਤਾ ਡਾਇਮੰਡ ਪਲੇਅ ਬਟਨ

YouTube ਦੇ 1 ਕਰੋੜ ਸਬਸਕ੍ਰਾਈਬਰ ਪਾਰ ਕਰਨ ‘ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਪ੍ਰਾਪਤ ਕੀਤਾ ਡਾਇਮੰਡ ਪਲੇਅ ਬਟਨ
Share this post via:

You Tube ਹੈਂਡਲ ਦੇ 1 ਕਰੋੜ subscribers ਨੂੰ ਪਾਰ ਕਰਨ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਡਾਇਮੰਡ ਪਲੇਅ ਬਟਨ ਦਿੱਤਾ ਗਿਆ ਹੈ।

ਸਿੱਧੂ ਡਾਇਮੰਡ ਪਲੇਅ ਬਟਨ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ।

ਮਰਹੂਮ ਗਾਇਕ ਦੇ ਮਾਤਾ-ਪਿਤਾ ਬਲਕੌਰ ਸਿੰਘ ਸਿੱਧੂ ਅਤੇ ਚਰਨ ਕੌਰ ਨੇ ਡਾਇਮੰਡ ਪਲੇਅ ਬਟਨ ਹਾਸਿਲ ਕੀਤਾ ।

ਸਿੱਧੂ ਮੂਸੇਵਾਲਾ ਦੇ ਯੂਟਿਊਬ ਅਕਾਊਂਟ ‘ਤੇ ਇਸ ਸਮੇਂ ਕਰੀਬ 17 ਮਿਲੀਅਨ ਸਬਸਕ੍ਰਾਈਬਰ ਹਨ। ਪੰਜਾਬੀ ਇੰਡਸਟਰੀ ਵਿੱਚ ਉਸਦੇ ਚੈਨਲ ਦੇ ਸਭ ਤੋਂ ਵੱਧ ਸਬਸਕ੍ਰਾਈਬਰ ਹਨ।

ਆਪਣੀ ਵਿਲੱਖਣ ਰੈਪਿੰਗ ਸ਼ੈਲੀ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸਿੱਧੂ ਨੂੰ ‘295’, ‘ਸੋ ਹਾਈ’, ‘ਲੀਜੈਂਡ’, ‘ਡੈਵਿਲ’,  ‘ਜੱਟ ਦਾ ਮੁਕਾਬਲਾ’ ਅਤੇ ‘ਹੱਥਿਆਰ’ ਵਰਗੇ ਹੋਰ ਬਹੁਤ ਸਾਰੇ ਹਿੱਟ ਟਰੈਕਾਂ ਲਈ ਜਾਣਿਆ ਜਾਂਦਾ ਹੈ।

ਸਿੱਧੂ ਦੀ 29 ਮਈ ਨੂੰ ਹਮਲਾਵਰਾਂ ਨੇ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।