GTA News Media

Top Info Bar
22.1°C Toronto Loading date...
Punjab Toronto/GTA

ਸੇਫਟੀ ਇੰਸਪੈਕਟਰਾਂ ਦੀ ਹੜਤਾਲ ਹੋਣ ਦੇ ਬਾਵਜੂਦ ਸੁਰੱਖਿਅਤ ਹਨ CNE ਰਾਈਡਜ਼: ਅਧਿਕਾਰੀ

ਸੇਫਟੀ ਇੰਸਪੈਕਟਰਾਂ ਦੀ ਹੜਤਾਲ ਹੋਣ ਦੇ ਬਾਵਜੂਦ ਸੁਰੱਖਿਅਤ ਹਨ CNE ਰਾਈਡਜ਼: ਅਧਿਕਾਰੀ
Share this post via:

ਇਸ ਸਾਲ 21 ਜੁਲਾਈ ਨੂੰ ਟੈਕਨੀਕਲ ਸਟੈਂਡਰਡਜ਼ ਐਂਡ ਸੇਫਟੀ ਅਥਾਰਟੀ (TSSA) ਦੇ 170 ਸੇਫਟੀ ਇੰਸਪੈਕਟਰਾਂ ਦੇ ਹੜਤਾਲ ਉੱਤੇ ਜਾਣ ਨਾਲ ਸਥਿਤੀ ਕਾਫੀ ਭੰਬਲਭੂਸੇ ਵਾਲੀ ਹੈ। ਇਸ ਸਬੰਧ ਵਿੱਚ ਗੱਲਬਾਤ ਨਵੰਬਰ 2021 ਤੋਂ ਚੱਲ ਰਹੀ ਹੈ। ਐਤਵਾਰ ਨੂੰ ਓਨਟਾਰੀਓ ਪਬਲਿਕ ਸਰਵਿਸਿਜ਼ ਇੰਪਲੌਈਜ਼ ਯੂਨੀਅਨ (ਓਪੀਐਸਈਯੂ) ਦੇ ਮੈਂਬਰਾਂ ਨੇ ਐਗਜ਼ੀਬਿਸ਼ਨ ਗ੍ਰਾਊਂਡ ਦੇ ਸਾਹਮਣੇ ਧਰਨਾ ਦਿੱਤਾ। ਉਨ੍ਹਾਂ ਟੀਐਸਐਸਏ ਨੂੰ ਗੱਲਬਾਤ ਸੁ਼ਰੂ ਕਰਨ ਲਈ ਵੀ ਆਖਿਆ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਆਖਿਆ ਕਿ ਹੜਤਾਲ ਉੱਤੇ ਗਏ ਮੈਂਬਰਾਂ ਕਾਰਨ ਸਬੰਧਤ ਰਾਈਡਜ਼ ਤੇ ਸਾਜ਼ੋਸਮਾਨ ਚੰਗੀ ਤਰ੍ਹਾਂ ਜਾਂਚੇ ਨਹੀਂ ਜਾ ਸਕੇ ਹੋਣਗੇ। ਪਰ ਅਜਿਹੇ ਵਿੱਚ ਟੀਐਸਐਸਏ ਨੇ ਆਖਿਆ ਕਿ ਰਾਈਡਜ ਨੂੰ ਜਾਂਚਣ ਤੇ ਮੇਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਵਰਕਰ ਲਿਆਂਦੇ ਗਏ ਹਨ।  CNE ਚਾਰ ਦਿਨ ਬਾਅਦ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਫਟੀ ਇੰਸਪੈਕਟਰਜ਼ ਦੇ ਹੜਤਾਲ ਉੱਤੇ ਹੋਣ ਦੇ ਬਾਵਜੂਦ ਮਿੱਡਵੇਅ ਰਾਈਡਜ਼ ਤੇ ਮੇਲੇ ਦੇ ਇਲਾਕੇ ਸੁਰੱਖਿਅਤ ਹਨ।