GTA News Media

Top Info Bar
22.1°C Toronto Loading date...
Punjab Toronto/GTA

ਬੰਦ ਹੋਣ ਜਾ ਰਹੇ ਡੇਅਕੇਅਰ ਕਾਰਨ ਮਾਪੇ ਕਸੂਤੀ ਸਥਿਤੀ ‘ਚ ਫਸੇ

ਬੰਦ ਹੋਣ ਜਾ ਰਹੇ ਡੇਅਕੇਅਰ ਕਾਰਨ ਮਾਪੇ ਕਸੂਤੀ ਸਥਿਤੀ ‘ਚ ਫਸੇ
Share this post via:

ਐਜੈਕਸ ਡੇਅਕੇਅਰ ਸੈਂਟਰ ਦੇ ਦੋ ਹਫਤਿਆਂ ਵਿੱਚ ਅਚਾਨਕ ਬੰਦ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸੈਂਕੜੇ ਪਰਿਵਾਰਾਂ ਨੂੰ ਹੁਣ ਖੜ੍ਹੇ ਪੈਰ ਆਪਣੇ ਬੱਚਿਆਂ ਲਈ ਨਵੇਂ ਡੇਅਕੇਅਰ ਦੀ ਭਾਲ ਕਰਨੀ ਪੈ ਰਹੀ ਹੈ। ਚਰਚ ਸਟਰੀਟ ਨੌਰਥ ਤੇ ਡੀਲੇਨੇ ਡਰਾਈਵ ਏਰੀਆ ਵਿੱਚ ਸਥਿਤ ਹੈਪੀ ਕਿੱਡਜ਼ ਚਾਈਲਡ ਕੇਅਰ ਸੈਂਟਰ ਨੂੰ 31 ਅਗਸਤ ਤੱਕ ਇਹ ਥਾਂ ਖਾਲੀ ਕਰਨ ਲਈ ਆਖਿਆ ਗਿਆ ਹੈ ਕਿਉਂਕਿ ਇਸ ਸੈਂਟਰ ਦੀ ਲੀਜ਼ ਖ਼ਤਮ ਹੋਣ ਜਾ ਰਹੀ ਹੈ ਤੇ ਲੈਂਡਲਾਰਡ ਵੱਲੋਂ ਇਹ ਲੀਜ਼ ਮੁੜ ਰਨਿਊ ਨਹੀਂ ਕਰਾਈ ਗਈ। ਇਸ ਸੈਂਟਰ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਵਾਲੇ ਮਾਪੇ ਇਸ ਤੋਂ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੈਂਟਰ ਨੂੰ ਬੰਦ ਕਰਨ ਦਾ ਨੋਟਿਸ ਕਿੰਨੇ ਘੱਟ ਸਮੇਂ ਵਿੱਚ ਦਿੱਤਾ ਗਿਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਬੱਚਿਆਂ ਦੇ ਸਕੂਲ ਖੁੱਲ੍ਹਣ ਵਾਲੇ ਹੁੰਦੇ ਹਨ,  ਚਾਈਲਡਕੇਅਰ ਸੇਵਾਵਾਂ ਦੇਣ ਵਾਲੇ ਦੀ ਭਾਲ ਕਰਨਾ ਕਾਫੀ ਮੁਸ਼ਕਲ ਹੈ। ਮਾਪਿਆਂ ਵੱਲੋਂ ਹੋਰਨਾਂ ਥਾਂਵਾਂ ਉੱਤੇ ਵੀ ਪਤਾ ਕੀਤਾ ਜਾ ਰਿਹਾ ਹੈ ਪਰ ਸਾਰੇ ਡੇਅ ਕੇਅਰਜ਼ ਜਾਂ ਤਾਂ ਫੁੱਲ ਹਨ ਤੇ ਜਾ ਫਿਰ ਉੱਥੇ 2023 ਲਈ ਸਲੌਟਸ ਉਪਲਬਧ ਹਨ।