GTA News Media

Top Info Bar
22.1°C Toronto Loading date...
Punjab

ਸੰਸਦ ‘ਚੋ ਬਾਹਰ ਆਕੇ ਵਿਰੋਧੀਆਂ ‘ਤੇ ਭੜਕੇ ਭਗਵੰਤ ਮਾਨ, ਭਾਜਪਾ ਨੂੰ ਦੱਸਿਆ ਜੁਮਲਾ ਪਾਰਟੀ

ਸੰਸਦ ‘ਚੋ ਬਾਹਰ ਆਕੇ ਵਿਰੋਧੀਆਂ ‘ਤੇ ਭੜਕੇ ਭਗਵੰਤ ਮਾਨ, ਭਾਜਪਾ ਨੂੰ ਦੱਸਿਆ ਜੁਮਲਾ ਪਾਰਟੀ
Share this post via:

ਅੰਮ੍ਰਿਤਸਰ : ਲੋਕ ਸਭਾ ਵਿਚ ਕਿਸਾਨਾਂ ਦਾ ਮਸਲਾ ਚੁਕਣ ਤੋਂ ਬਾਅਦ ਆਪ ਉਮੀਦਵਾਰ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ। ਇੱਥੇ ਬੋਲਦਿਆਂ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਖੂਬ ਆੜੇ ਹੱਥੀਂ ਲਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਬਾਕੀ ਪਾਰਟੀਆਂ ਦੇ ਲੋਕ ਸਭਾ ਮੈਂਬਰ ਇਜਲਾਸ ਦੌਰਾਨ ਹਾਜ਼ਰ ਨਹੀਂ ਹੋਏ, ਪਰ ਉਨ੍ਹਾਂ ਆਪਣਾ ਫਰਜ ਨਿਭਾਉਂਦੇ ਹੋਏ ਸੰਸਦ ਵਿਚ ਆਵਾਜ਼ ਚੁੱਕੀ ਹੈ। ਮਾਨ ਦਾ ਕਹਿਣਾ ਹੈ ਕਿ ਜੋ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਹਨ ਉਨ੍ਹਾਂ ਨੂੰ ਲੋਕ ਸਭਾ ‘ਚ ਦੱਸਿਆ ਹੈ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਿਰਫ ਜੁਮਲਾ ਪਾਰਟੀ ਹੈ ਜੋ ਐਲਾਨ ਕਰਦੀ ਹੈ ਪਰ ਕਰਦੀ ਕੁਝ ਨਹੀਂ।

ਦੱਸ ਦੇਈਏ ਕਿ ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਪੰਜਾਬ ਮਾਡਲ ਦੀ ਗੱਲ ਕਰ ਰਹੇ ਹਨ ਉਹ ਮਾਡਲ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਹੀ ਨਹੀਂ ਮੰਨਿਆ।ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ ਦਸ ਦਿਨ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਲਿਖਣੀ ਹੈ। ਹੁਣ ਦੋਵਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਲਈ ਪੰਜਾਬ ਦੇ ਲੋਕ ਵੋਟ ਕਰਨਗੇ।