GTA News Media

Top Info Bar
22.1°C Toronto Loading date...
Canada Crime Punjab

ਹੈਮਿਲਟਨ ਸ਼ਹਿਰ ਵਿੱਚ ਕਤਲ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ

ਹੈਮਿਲਟਨ ਸ਼ਹਿਰ ਵਿੱਚ ਕਤਲ ਦੇ ਦੋਸ਼ ਹੇਠ ਭਾਰਤੀ ਗ੍ਰਿਫਤਾਰ
Share this post via:

ਹੈਮਿਲਟਨ ਸ਼ਹਿਰ ਵਿੱਚ 3 ਅਗਸਤ ਨੂੰ ਹੋਏ ਕਤਲ ਦੀ ਵਾਰਦਾਤ ਸਬੰਧੀ ਪੁਲਿਸ ਨੇ 40 ਸਾਲ ਦੇ ਹੇਮਰਾਜ ਲੱਖਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ‘ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ।

ਇਹ ਘਟਨਾ ਹੈਮਿਲਟਨ ਦੇ ਕੁਈਨ ਸਟ੍ਰੀਟ ਸਾਊਥ ਇਲਾਕੇ ਵਿੱਚ ਵਾਪਰੀ ਸੀ ਜਿਥੇ 46 ਸਾਲ ਦੇ ਡੇਵਿਡ ਫਿਊਗਲਰ ਦੀ ਮੌਤ ਹੋ ਗਈ। 3 ਅਗਸਤ ਨੂੰ ਸ਼ਾਮ 9.30 ਵਜੇ ਪੁਲਿਸ ਨੂੰ ਲੋਕਲ ਕੇਅਰ ਹੌਮ ਤੋਂ ਮੈਡੀਕਲ ਐਮਰਜੰਸੀ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚਣ ‘ਤੇ, ਪੁਲਿਸ ਅਧਿਕਾਰੀਆਂ ਨੂੰ ਇੱਕ ਵਿਅਕਤੀ ਬੇਹੋਸ਼ ਹਾਲਤ ਵਿੱਚ ਮਿਲਿਆ, ਜਿਸ ਨੂੰ ਫੌਰੀ ਤੌਰ ‘ਤੇ ਹਸਪਤਾਲ ਲਿਜਾਇਆ ਗਿਆ, ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਪੋਸਟ ਮਾਰਟਮ ਰਿਪੋਰਟ ਨੇ ਮਾਮਲੇ ਨੂੰ ਕਤਲ ਵਿੱਚ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਫਿਊਗਲਰ ਦੇ ਰੂਮਮੇਟ, ਹੇਮਰਾਜ ਲੱਖਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੈਮਿਲਟਨ ਪੁਲਿਸ ਦੀ ਸਾਰਜੈਂਟ ਸਾਰਾ ਬੈਕ ਦੇ ਅਨੁਸਾਰ, ਘਟਨਾ ਦੌਰਾਨ ਕੋਈ ਹਥਿਆਰ ਵਰਤਿਆ ਨਹੀਂ ਗਿਆ। ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਨੇ ਕਤਲ ਦਾ ਰੂਪ ਧਾਰ ਲਿਆ। ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ਹੋਰ ਕਿਸੇ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।

ਇਹ ਵੀ ਅਨੁਮਾਨ ਹੈ ਕਿ ਮਾਨਸਿਕ ਸਿਹਤ ਦੀ ਸਮੱਸਿਆ ਇਸ ਘਟਨਾ ਦਾ ਮੁੱਖ ਕਾਰਨ ਬਣੀ। ਸਾਰਜੈਂਟ ਬੈਕ ਨੇ ਦੱਸਿਆ ਕਿ ਉਕਤ ਰਿਹਾਇਸ਼ ਵਿੱਚ ਮਾਨਸਿਕ ਸਿਹਤ ਨਾਲ ਜੂਝ ਰਹੇ ਕਈ ਲੋਕ ਰਹਿ ਰਹੇ ਸਨ ਅਤੇ ਹੇਮਰਾਜ ਲੱਖਨ ਵੀ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ ਸੀ। ਉਸ ਦੇ ਖਿਲਾਫ ਪਹਿਲਾਂ ਵੀ ਪੁਲਿਸ ਕਾਰਵਾਈ ਹੋ ਚੁੱਕੀ ਹੈ।

ਡੇਵਿਡ ਫਿਊਗਲਰ ਦੇ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰਦਿਆਂ ਪ੍ਰਾਈਵੇਸੀ ਦੀ ਮੰਗ ਕੀਤੀ ਹੈ।