GTA News Media

Top Info Bar
22.1°C Toronto Loading date...
Canada Punjab

Carbon Tax ਕਾਰਨ ਜਨਤਾ ਨੂੰ ਹੋਣ ਵਾਲੇ ਫਾਇਦੇ ਬਾਰੇ, ਜਾਣ-ਬੁੱਝ ਕੇ ਉਲਝਾ ਰਹੇ ਕੁੱਝ ਪ੍ਰੀਮੀਅਰ : ਟਰੂਡੋ

Carbon Tax ਕਾਰਨ ਜਨਤਾ ਨੂੰ ਹੋਣ ਵਾਲੇ ਫਾਇਦੇ ਬਾਰੇ, ਜਾਣ-ਬੁੱਝ ਕੇ ਉਲਝਾ ਰਹੇ ਕੁੱਝ ਪ੍ਰੀਮੀਅਰ : ਟਰੂਡੋ
Share this post via:

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁੱਝ ਸਿਆਸਤਦਾਨਾਂ ਉੱਤੇ ਦੋਸ਼ ਲਾਇਆ ਕਿ ਫੈਡਰਲ ਸਰਕਾਰ ਦੇ ਕਾਰਬਨ ਟੈਕਸ ਦੇ ਪ੍ਰਭਾਵਾਂ ਬਾਰੇ ਜਨਤਾ ਨੂੰ ਜਾਣ-ਬੁੱਝ ਕੇ ਉਲਝਾ ਰਹੇ ਹਨ।

ਟਰੂਡੋ ਨੇ ਇਹ ਟਿੱਪਣੀ ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫਨਸਨ ਉੱਤੇ ਨਿਸ਼ਾਨਾ ਸਾਧਦਿਆਂ ਹੋਇਆਂ ਕੀਤੀ । ਪ੍ਰੋਵਿੰਸ ਤੇ ਓਟਵਾ ਦਰਮਿਆਨ ਕਾਰਬਨ ਟੈਕਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਸਟੀਫਨਸਨ ਨਾਲ ਅੱਧੇ ਘੰਟੇ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਟਰੂਡੋ ਨੇ ਕਿਹਾ ਕਿ ਮੈਨੀਟੋਬਾ ਵਰਗੀਆਂ ਥਾਂਵਾਂ ਉੱਤੇ, ਜਿੱਥੇ ਪ੍ਰਦੂਸ਼ਣ ਉੱਤੇ ਫੈਡਰਲ ਸਰਕਾਰ ਵੱਲੋਂ ਟੈਕਸ ਲਾਇਆ ਜਾ ਰਿਹਾ ਹੈ, ਪ੍ਰੀਮੀਅਰ ਤੇ ਹੋਰ ਅਧਿਕਾਰੀ ਇਹ ਸਵੀਕਾਰ ਨਹੀ ਕਰ ਰਹੇ ਹਨ ਕਿ ਔਸਤ ਪਰਿਵਾਰਾਂ ਨੂੰ ਨੁਕਸਾਨ ਦੀ ਥਾਂ ਇਸ ਟੈਕਸ ਨਾਲ ਫਾਇਦਾ ਹੋ ਰਿਹਾ ਹੈ। ਇਸ ਟੈਕਸ ਕਾਰਨ ਉਨ੍ਹਾਂ ਨੂੰ ਬਚਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਕਲਾਈਮੇਟ ਚੇਂਜ ਨਾਲ ਲੜਨ ਦਾ ਸਾਨੂੰ ਰਾਹ ਲੱਭ ਗਿਆ ਹੈ ਤੇ ਇਸ ਨਾਲ ਆਮ ਪਰਿਵਾਰਾਂ ਦੀ ਮਦਦ ਵੀ ਹੋ ਰਹੀ ਹੈ ਤੇ ਇਸ ਨੂੰ ਅਸੀਂ ਭਵਿੱਖ ਵਿੱਚ ਵੀ ਜਾਰੀ ਰੱਖਾਂਗੇ। ਇੱਥੇ ਦੱਸਣਾ ਬਣਦਾ ਹੈ ਕਿ ਸਟੀਫਨਸਨ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਆਰਜ਼ੀ ਤੌਰ ਉੱਤੇ ਕਾਰਬਨ ਟੈਕਸ ਨੂੰ ਸਸਪੈਂਡ ਕਰ ਦਿੱਤਾ ਜਾਵੇ। ਟਰੂਡੋ ਵੱਲੋਂ ਇਹ ਟਿੱਪਣੀ ਇਸ ਸਬੰਧੀ ਪ੍ਰਤੀਕਿਰਿਆ ਵਜੋਂ ਹੀ ਕੀਤੀ ਗਈ।

ਮੀਟਿੰਗ ਤੋਂ ਬਾਅਦ ਸਟੀਫਨਸਨ ਨੇ ਕਿਹਾ ਕਿ ਟਰੂਡੋ ਤੇ ਉਨ੍ਹਾਂ ਵੱਲੋਂ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਗਈ ਪਰ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਨਹੀਂ ਬਣੀ। ਸਟੀਫਨਸਨ ਨੇ ਕਿਹਾ ਕਿ ਟੈਕਸ ਇੱਕਠਾ ਕਰਨ ਮਗਰੋਂ ਛੋਟ ਦੇਣ ਤੋਂ ਚੰਗਾ ਹੈ ਕਿ ਇਸ ਨੂੰ ਸਸਪੈਂਡ ਕਰ ਦਿੱਤਾ ਜਾਵੇ।