ਚੀਨ ਦੀ ਯੂਨੀਵਰਸਿਟੀ ‘ਚ Punjabi Language ਸ਼ਾਮਲ, BFSU ਵੱਲੋਂ ਨਵਾਂ ਕੋਰਸ ਸ਼ੁਰੂ |
Punjabi Language ਨੂੰ BFSU ਚੀਨ ਵਿੱਚ ਕੋਰਸ ਵਜੋਂ ਸ਼ਾਮਲ |
ਪੰਜਾਬੀਆਂ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਚੀਨ ਦੀ ਪ੍ਰਸਿੱਧ Beijing Foreign Studies University (BFSU) ਨੇ ਆਪਣੀਆਂ ਵਿਦੇਸ਼ੀ ਭਾਸ਼ਾਵਾਂ ਦੀ ਸੂਚੀ ਵਿੱਚ Punjabi-Language ਨੂੰ ਸ਼ਾਮਲ ਕਰ ਲਿਆ ਹੈ। ਇਸ ਨਾਲ ਹੁਣ BFSU ਵਿੱਚ ਭਾਸ਼ਾਵਾਂ ਦੀ ਗਿਣਤੀ 101 ਤੋਂ ਵੱਧ ਕੇ 102 ਹੋ ਗਈ ਹੈ।
ਯੂਨੀਵਰਸਿਟੀ ਵੱਲੋਂ Punjabi-Language ਪੜ੍ਹਾਉਣ ਲਈ ਪੰਜਾਬ ਦੀ Central University of Punjab, Bathinda ਨਾਲ ਸੰਬੰਧਤ ਪ੍ਰੋਫੈਸਰ ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਨਿਯੁਕਤ ਕੀਤਾ ਗਿਆ ਹੈ। ਉਹ ਵਿਦਿਆਰਥੀਆਂ ਨੂੰ ਸਿਰਫ਼ ਭਾਸ਼ਾ ਹੀ ਨਹੀਂ, ਸਗੋਂ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਬਾਰੇ ਵੀ ਜਾਣਕਾਰੀ ਦੇਣਗੇ।
ਪ੍ਰੋਫੈਸਰ ਨੇ ਦੱਸਿਆ ਕਿ ਇਸ ਕੋਰਸ ਰਾਹੀਂ ਚੀਨੀ ਅਧਿਆਪਕਾਂ ਨੂੰ ਵੀ Punjabi Language ਸਿਖਾਉਣ ਲਈ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਹੋਰ ਵਿਦਿਆਰਥੀਆਂ ਨੂੰ ਇਹ ਭਾਸ਼ਾ ਸਿਖਾਈ ਜਾ ਸਕੇ।
ਮੌਜੂਦਾ ਸਮੇਂ BFSU ਵਿੱਚ ਹਿੰਦੀ, ਤਮਿਲ ਅਤੇ ਉਰਦੂ ਸਮੇਤ ਕਈ ਭਾਰਤੀ ਭਾਸ਼ਾਵਾਂ ਪੜ੍ਹਾਈਆਂ ਜਾ ਰਹੀਆਂ ਹਨ। ਹੁਣ Punjabi Language ਦੇ ਸ਼ਾਮਲ ਹੋਣ ਨਾਲ ਇਹ ਸਾਬਤ ਹੁੰਦਾ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਦੀ ਮਹੱਤਤਾ ਲਗਾਤਾਰ ਵੱਧ ਰਹੀ ਹੈ।
ਇਹ ਕੋਰਸ ਮੁੱਖ ਤੌਰ ‘ਤੇ ਚੀਨੀ ਵਿਦਿਆਰਥੀਆਂ, ਡਿਪਲੋਮੈਟਾਂ ਅਤੇ ਅਧਿਕਾਰੀਆਂ ਲਈ ਹੈ ਜੋ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਰਤਾ ਹਾਸਲ ਕਰਨਾ ਚਾਹੁੰਦੇ ਹਨ। ਵਿਦਵਾਨਾਂ ਮੁਤਾਬਕ Punjabi Language ਦਾ ਇਹ ਕਦਮ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਸੱਭਿਆਚਾਰ ਨੂੰ ਹੋਰ ਮਜ਼ਬੂਤ ਬਣਾਏਗਾ।