GTA News Media

Top Info Bar
22.1°C Toronto Loading date...
Punjab

‘ਪੁਰਖ਼ਿਆਂ ਦਾ ਦੇਸ’ — ਅਮਨ ਤੇ ਸਾਂਝ ਦਾ ਸਫ਼ਰਨਾਮਾ |

‘ਪੁਰਖ਼ਿਆਂ ਦਾ ਦੇਸ’ — ਅਮਨ ਤੇ ਸਾਂਝ ਦਾ ਸਫ਼ਰਨਾਮਾ |
Share this post via:

‘ਪੁਰਖ਼ਿਆਂ ਦਾ ਦੇਸ’ — ਅਮਨ ਤੇ ਸਾਂਝ ਦਾ ਸਫ਼ਰਨਾਮਾ |

ਡਾ. ਸੁਖਦੇਵ ਸਿੰਘ ਝੰਡ ਦੀ ਸੱਜਰੀ ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਪੁਰਖ਼ਿਆਂ ਦੀਆਂ ਪੈੜਾਂ ‘ਤੇ ਤੁਰਦਾ ਇੱਕ ਅਰਥਪੂਰਨ ਯਾਤਰਾ-ਬ੍ਰਿਤਾਂਤ ਹੈ। ਇਹ ਕਿਤਾਬ ਲਹਿੰਦੇ ਤੇ ਚੜ੍ਹਦੇ ਪੰਜਾਬਾਂ ਦੀ ਸਾਂਝੀ ਸੰਸਕ੍ਰਿਤਕ ਰੂਹ, ਵੰਡ ਦੇ ਜ਼ਖ਼ਮਾਂ ਦੀ ਯਾਦ ਅਤੇ ਅਮਨ-ਸਦਭਾਵਨਾ ਦੀ ਅਕਾਂਖਿਆ ਨੂੰ ਗਹਿਰਾਈ ਨਾਲ ਉਜਾਗਰ ਕਰਦੀ ਹੈ।

ਲੇਖਕ ਆਪਣੇ ਪਰਿਵਾਰ ਸਮੇਤ 14 ਦਿਨਾਂ ਦੀ ਪਾਕਿਸਤਾਨ ਯਾਤਰਾ ਦੌਰਾਨ ਲਾਇਲਪੁਰ (ਅੱਜ ਦਾ ਫ਼ੈਸਲਾਬਾਦ) ਨੇੜੇ ਪੁਰਖ਼ਿਆਂ ਦੇ ਪਿੰਡ ਚੱਕ ਨੰਬਰ 202 ਗੱਟੀ ਤਲਾਵਾਂ ਦੀ ਮਿੱਟੀ ਨਾਲ ਮੁੜ ਜੁੜਦਾ ਹੈ। ਇਹ ਯਾਤਰਾ ਵੰਡ ਸਮੇਂ ਛੱਡੀ ਗਈ ਧਰਤੀ, ਉੱਜੜੇ ਘਰ-ਬਾਰ ਅਤੇ ਜਲਾਵਤਨੀ ਦੇ ਦਰਦ ਨੂੰ ਯਾਦ ਕਰਾਉਂਦੀ ਹੈ, ਪਰ ਨਾਲ ਹੀ ਮਿਲਾਪ, ਅਪਣੱਤ ਅਤੇ ਮਨੁੱਖੀ ਸਾਂਝ ਦੀ ਆਸ ਨੂੰ ਮਜ਼ਬੂਤ ਕਰਦੀ ਹੈ।

ਸਫ਼ਰਨਾਮੇ ਵਿੱਚ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ, ਲਾਹੌਰ, ਕਰਤਾਰਪੁਰ, ਨਨਕਾਣਾ ਸਾਹਿਬ, ਕਸੂਰ, ਹਸਨ ਅਬਦਾਲ ਅਤੇ ਇਸਲਾਮਾਬਾਦ ਵਰਗੇ ਸ਼ਹਿਰਾਂ ਦੀ ਸੰਸਕ੍ਰਿਤਕ-ਇਤਿਹਾਸਕ ਝਲਕ, ਅਤੇ ਪਾਕਿਸਤਾਨੀ ਪੰਜਾਬ ਦੀ ਮਿਹਮਾਨਨਵਾਜ਼ੀ ਦੀ ਗਵਾਹੀ ਮਿਲਦੀ ਹੈ। ਕਿਤਾਬ ਸਿਰਫ਼ ਥਾਵਾਂ ਦਾ ਵੇਰਵਾ ਨਹੀਂ ਦਿੰਦੀ, ਸਗੋਂ ਮਨਾਂ ਤੋਂ ਮਨਾਂ ਤੱਕ ਪੁਲ ਬਣਾਉਣ ਦੀ ਸੋਚ ਨੂੰ ਪ੍ਰੇਰਿਤ ਕਰਦੀ ਹੈ।

ਡਾ. ਝੰਡ ਦੀ ਲਿਖਤ ਦੀ ਵਿਲੱਖਣਤਾ ਇਹ ਹੈ ਕਿ ਇਹ ਸਫ਼ਰਨਾਮਾ ਅਮਨ, ਨੇੜਤਾ ਅਤੇ ਦੁਵੱਲੇ ਸਬੰਧਾਂ ਦੀ ਪੁਨਰ-ਬਹਾਲੀ ਲਈ ਹੋਕਾ ਦਿੰਦਾ ਹੈ। ਤਸਵੀਰਾਂ ਨਾਲ ਸਜੀ ਇਹ ਪੁਸਤਕ ਯਾਦਾਂ, ਅਨੁਭਵਾਂ ਅਤੇ ਸੰਵੇਦਨਾ ਨੂੰ ਪ੍ਰਮਾਣਿਕਤਾ ਨਾਲ ਪੇਸ਼ ਕਰਦੀ ਹੈ, ਜੋ ਪੰਜਾਬੀ ਸਫ਼ਰਨਾਮਾ ਸਾਹਿਤ ਵਿੱਚ ਇੱਕ ਮਜ਼ਬੂਤ ਅਤੇ ਯਾਦਗਾਰ ਜੋੜ ਹੈ। Punjabi Travelogue-

Dr. Harkanwal Korpal