GTA News Media

Top Info Bar
22.1°C Toronto Loading date...
Punjab Crime

Rana Balachoria ਕਤਲ ਮਾਮਲਾ: ਮਾਸਟਰਮਾਈਂਡ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ !

Rana Balachoria ਕਤਲ ਮਾਮਲਾ: ਮਾਸਟਰਮਾਈਂਡ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ !
Share this post via:

Rana Balachoria ਕਤਲ ਮਾਮਲਾ: ਮਾਸਟਰਮਾਈਂਡ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ !

ਮੋਹਾਲੀ ਵਿੱਚ ਕਬੱਡੀ ਪ੍ਰਮੋਟਰ Rana Balachoria ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਹਾਈ-ਪ੍ਰੋਫਾਈਲ Rana Balachoria murder case ਦੇ ਮਾਸਟਰਮਾਈਂਡ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੰਜਾਬ ਪੁਲਿਸ ਮੁਤਾਬਕ, ਤਰਨਤਾਰਨ ਦੇ ਰਹਿਣ ਵਾਲੇ ਅਸ਼ਵਿੰਦਰ ਸਿੰਘ ਨੂੰ Delhi Airport ਤੋਂ ਕਾਬੂ ਕੀਤਾ ਗਿਆ ਹੈ, ਜਿਸਨੂੰ Rana ਦੀ ਹੱਤਿਆ ਦੀ ਪਲਾਨਿੰਗ ਕਰਨ ਵਾਲਾ ਮੁੱਖ ਸਾਜ਼ਿਸ਼ਕਾਰ ਮੰਨਿਆ ਜਾ ਰਿਹਾ ਹੈ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਦੀ Anti-Gangster Task Force ਅਤੇ ਮੋਹਾਲੀ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦਾ ਨਤੀਜਾ ਹੈ।

ਇਸ ਤੋਂ ਪਹਿਲਾਂ, ਲਾਲੜੂ ਨੇੜੇ ਪੁਲਿਸ ਅਤੇ ਸ਼ੂਟਰਾਂ ਵਿਚਕਾਰ ਮੁਕਾਬਲਾ ਵੀ ਹੋਇਆ, ਜਿਸ ਵਿੱਚ ਇੱਕ ਸ਼ੂਟਰ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਨੇ Rana murder ਵਿੱਚ ਸ਼ਾਮਲ ਦੋ ਸ਼ੂਟਰਾਂ ਦੀ ਪਛਾਣ ਆਦਿਤਿਆ ਅਤੇ ਕਰਨ ਵਜੋਂ ਕੀਤੀ ਹੈ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ Rana Balachoria ਨੂੰ ਸੈਲਫੀ ਲੈਣ ਦੇ ਬਹਾਨੇ ਕੋਲ ਬੁਲਾ ਕੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਹ ਕਤਲ ਪੂਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ।

ਹਾਲਾਂਕਿ, ਪੁਲਿਸ ਮੁਕਾਬਲਾ ਕਿਹੜੇ ਸਮੇਂ ਅਤੇ ਕਿਹੜੇ ਹਾਲਾਤਾਂ ਵਿੱਚ ਹੋਇਆ, ਇਸ ਬਾਰੇ ਅਜੇ ਤੱਕ ਵਿਸਥਾਰਪੂਰਵਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ Rana Balachoria murder case ਨਾਲ ਜੁੜੇ ਹਰ ਪੱਖ ਤੋਂ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਜਲਦੀ ਹੀ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ।