SGPC ਵਲੋਂ ਗੁਰਦੁਆਰਾ ਸੋਧ ਐਕਟ ਰੱਦ, ਬੀਬੀ ਜਗੀਰ ਕੌਰ ਨੇ CM ਮਾਨ ਦੇ ਨਾਮ ‘ਚੋਂ ਹਟਵਾਇਆ ‘ਸਿੰਘ’ ਸ਼ਬਦ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਜਰਨਲ ਇਜਲਾਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦੁਆਰਾ ਐਕਟ 1925 ‘ਚ ਕੀਤੀ ਗਈ ਸੋਧ ਨੂੰ ਸਹਿਮਤੀ ਨਾਲ ਰੱਦ ਕਰ ਦਿੱਤਾ ਗਿਆ। ਇਸ ਦੌਰਾਨ SGPC ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਪੰਥ ‘ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਪ੍ਰਧਾਨ ਹਰਿੰਦਰ ਸਿੰਘ ਧਾਮੀ ਵਲੋਂ ਜਦੋਂ ਮਤਾ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਭਗਵੰਤ ਸਿੰਘ ਮਾਨ’ ਕਹਿ ਕੇ ਸਬੋਧਨ ਕੀਤਾ। ਜਿਸ ‘ਤੇ ਬੀਬੀ ਜਗੀਰ ਕੌਰ ਅਤੇ ਬੀਬੀ ਕਿਰਨਜੋਤ ਕੌਰ ਨੇ ਇਤਰਾਜ ਜਤਾਇਆ।
ਬੀਬੀ ਜਗੀਰ ਕੌਰ ਅਤੇ ਬੀਬੀ ਕਿਰਨਜੋਤ ਕੌਰ ਨੇ ਕਿਹਾ ਮੁੱਖ ਮੰਤਰੀ ਨੇ ਆਪਣੇ ਨਾਮ ਨਾਲ ਕਦੇ ਵੀ ਸਿੰਘ ਨਹੀਂ ਲਾਇਆ ਅਜਿਹੇ ਵਿੱਚ ਤੁਸੀਂ ਮਤਾ ਪੜ੍ਹਦੇ ਸਮੇਂ ਭਗਵੰਤ ਸਿੰਘ ਮਾਨ ਬੋਲ ਰਹੇ ਹੋ। ਭਗਵੰਤ ਸਿੰਘ ਮਾਨ ਵਾਲਾ ਸ਼ਬਦ ਮਤੇ ਵਿੱਚੋਂ ਹਟਾਇਆ ਜਾਵੇ ਅਤੇ ਉਸ ਦੀ ਥਾਂ ਸਿਰਫ਼ ਭਰਗਵੰਤ ਮਾਨ ਲਿਖਿਆ ਜਾਵੇ। ਬੀਬੀ ਜਗੀਰ ਕੌਰ ਅਤੇ ਬੀਬੀ ਕਿਰਨਜੋਤ ਕੌਰ ਦੇ ਇਤਰਾਜ਼ ਤੋਂ ਬਾਅਦ SGPC ਪ੍ਰਧਾਨ ਹਰਿੰਦਰ ਸਿੰਘ ਧਾਮੀ ਨੇ ਤੁਰੰਤ ਸੋਧ ਸਵੀਕਾਰ ਕੀਤੀ ਤੇ ਕਿਹਾ ਕਿ ਇਸ ਵਿਚੋਂ ’ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ।