GTA News Media

Top Info Bar
22.1°C Toronto Loading date...
Punjab

Update: ਉਨਟਾਰੀਓ ਦੇ ਨੌਜਵਾਨ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਨੂੰ ਧਮਕੀਆਂ, ਆਰ.ਸੀ.ਐਮ.ਪੀ. ਨੇ ਕੀਤੀ ਇਕ ਹੋਰ ਗ੍ਰਿਫ਼ਤਾਰੀ

Update: ਉਨਟਾਰੀਓ ਦੇ ਨੌਜਵਾਨ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਨੂੰ ਧਮਕੀਆਂ, ਆਰ.ਸੀ.ਐਮ.ਪੀ. ਨੇ ਕੀਤੀ ਇਕ ਹੋਰ ਗ੍ਰਿਫ਼ਤਾਰੀ
Share this post via:

ਉਨਟਾਰੀਓ ਦੇ 33 ਸਾਲ ਦੇ ਸ਼ੱਕੀ ਵੱਲੋਂ ਆਨਲਾਈਨ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਮਾਮਲੇ ਵਿੱਚ, ਆਰ.ਸੀ.ਐਮ.ਪੀ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੱਕੀ ਦੀ ਪਛਾਣ ਡੌਇਬ ਜ਼ਾਲੈਵਸਕੀ ਵਜੋਂ ਹੋਈ ਹੈ, ਜਿਸ ਉੱਤੇ ਧਮਕੀਆਂ ਦੇਣ ਦੇ ਦੋ ਦੋਸ਼ ਲਗਾਏ ਗਏ ਹਨ। ਕੈਨੇਡੀਅਨ ਏਜੰਸੀਆਂ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਖਿਲਾਫ ਹੋਈ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ, ਇਸ ਤਰ੍ਹਾਂ ਦੇ ਖਤਰੇ ਸਮੇਤ ਪ੍ਰਧਾਨ ਮੰਤਰੀ ਟਰੂਡੋ ਜਾਂ ਹੋਰ ਮਹੱਤਵਪੂਰਨ ਸ਼ਖਸੀਅਤਾਂ ਨੂੰ ਲੈ ਕੇ ਗੰਭੀਰ ਹੋ ਚੁੱਕੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਹਫ਼ਤੇ ਪਹਿਲਾਂ ਟਰੂਡੋ ਨੂੰ ਧਮਕੀਆਂ ਦੇਣ ਵਾਲੇ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਇੱਕ ਵਿਅਕਤੀ ਨੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਸੂਤਰਾਂ ਮੁਤਾਬਕ, ਧਮਕੀਆਂ ਦੇਣ ਵਾਲੇ ਇਕ ਵਿਅਕਤੀ ਦੀ ਉਮਰ 67 ਸਾਲ ਅਤੇ ਦੂਜੇ ਦੀ 23 ਸਾਲ ਹੈ। ਐਡਮਿੰਟਨ ਦੇ 67 ਸਾਲਾ ਸ਼ੱਕੀ ਉੱਤੇ ਤਿੰਨ ਦੋਸ਼ ਲਗਾਏ ਗਏ ਹਨ। ਆਰ.ਸੀ.ਐਮ.ਪੀ. ਦੇ ਇੰਸਪੈਕਟਰ ਮੈਥਿਊ ਜੌਹਨਸਨ ਨੇ ਕਿਹਾ ਕਿ ਅੱਜਕਲ ਆਨਲਾਈਨ ਸੰਚਾਰ ਆਮ ਹੋ ਚੁੱਕਾ ਹੈ ਅਤੇ ਬਹੁਤੇ ਲੋਕ ਆਪਣੇ ਆਪ ਨੂੰ ਵਰਚੁਅਲ ਤਰੀਕੇ ਨਾਲ ਸੁਰੱਖਿਅਤ ਸਮਝਦੇ ਹਨ। ਪਰ ਜਦੋਂ ਇਹ ਕੰਮ ਅਪਰਾਧਕ ਸਰਗਰਮੀਆਂ ਦਾ ਰੂਪ ਲੈ ਲੈਂਦਾ ਹੈ ਤਾਂ ਪੂਰੀ ਜਾਂਚ ਕਰਕੇ ਇਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਵਾਲਿਆਂ ਖਿਲਾਫ਼ ਅਨੁਸੰਧਾਨ ਜਾਰੀ ਹੈ, ਜਿਸ ਵਿਚ ਮੌਂਟਰੀਅਲ ਦੇ ਇੱਕ ਵਿਅਕਤੀ ਨੂੰ ਫਰਵਰੀ 2024 ਵਿੱਚ ਦੋਸ਼ ਲਗਾਏ ਗਏ ਸਨ। ਇਸ ਦੇ ਨਾਲ ਹੀ ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਨੇ ਦਰਸਾਇਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਪਾਰਲੀਮੈਂਟ ਮੈਂਬਰਾਂ ਨੂੰ ਤੰਗ ਕਰਨ ਦੇ ਮਾਮਲਿਆਂ ਵਿੱਚ 800 ਫੀਸਦੀ ਵਾਧਾ ਹੋਇਆ ਹੈ।