GTA News Media

Top Info Bar
22.1°C Toronto Loading date...
Technology

ਐਲਨ ਮਸਕ ਨੇ ਟਵਿੱਟਰ ਦੇ ਨਾਂ ਅਤੇ ਲੋਗੋ ‘ਚ ਕੀਤਾ ਬਦਲਾਅ

ਐਲਨ ਮਸਕ ਨੇ ਟਵਿੱਟਰ ਦੇ ਨਾਂ ਅਤੇ ਲੋਗੋ ‘ਚ ਕੀਤਾ ਬਦਲਾਅ
Share this post via:

ਐਲਨ ਮਸਕ ਨੇ ਮੰਗਲਵਾਰ ਨੂੰ ਟਵਿੱਟਰ ਦਾ ਲੋਗੋ ਬਦਲ ਦਿੱਤਾ। ਟਵਿੱਟਰ ਲੋਗੋ ਵਿਚ ਹੁਣ ਨੀਲੇ ਪੰਛੀ ਦੀ ਥਾਂ ਨਵਾਂ ‘X’ ਲੋਗੋ ਨਜ਼ਰ ਆਵੇਗਾ।  ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਹਾਸਲ ਕੀਤਾ ਹੈ, ਉਸ ਨੇ ਕਈ ਬਦਲਾਅ ਕੀਤੇ ਹਨ। ਪਹਿਲਾਂ ਬਲੂ ਟਿੱਕ ਲਈ ਸਬਸਕ੍ਰਿਪਸ਼ਨ ਸੇਵਾ ਸ਼ੁਰੂ ਕੀਤੀ, ਹੁਣ ਉਨ੍ਹਾਂ ਨੇ ਟਵਿਟਰ ਦਾ ਲੋਗੋ ਵੀ ਬਦਲ ਦਿੱਤਾ ਹੈ। ਹਾਲਾਂਕਿ ਕਈ ਯੂਜ਼ਰਜ਼ ਨੇ ਨਵੇਂ ਲੋਗੋ ਦੀ ਆਲੋਚਨਾ ਵੀ ਕੀਤੀ।

ਇੱਕ ਟਵੀਟ ਵਿਚ ਮਸਕ ਨੂੰ ਪੁੱਛਿਆ ਗਿਆ ਕਿ ‘X’ ਤੋਂ ਬਾਅਦ ਟਵੀਟਸ ਨੂੰ ਕੀ ਕਿਹਾ ਜਾਵੇਗਾ, ਤਾਂ ਉਨ੍ਹਾਂ ਨੇ ਜਵਾਬ ਵਿਚ ‘X’ ਦੇ ਬਹੁਵਚਨ ਵੱਜੋਂ ‘Xs’ ਕਿਹਾ। ਟਵਿੱਟਰ ਦਾ ਲੋਗੋ 2012 ਵਿਚ ਤਿੰਨ ਲੋਕਾਂ ਦੀ ਇੱਕ ਟੀਮ ਨੇ ਤਿਆਰ ਕੀਤਾ ਸੀ। ਪਿਛਲੇ ਸਾਲ ਟਵਿੱਟਰ ਖ਼ਰੀਦਣ ਤੋਂ ਕੁਝ ਹਫ਼ਤੇ ਪਹਿਲਾਂ ਮਸਕ ਨੇ ਕਿਹਾ ਸੀ ਕਿ ਟਵਿੱਟਰ ਖ਼ਰੀਦਣ ਨਾਲ ਉਨ੍ਹਾਂ ਦੀ ‘X’ ਨਾਮ ਦੀ ਐਪ ਬਣਾਉਣ ਦਾ ਇਰਾਦਾ ਤੇਜ਼ ਹੋ ਜਾਵੇਗਾ।