GTA News Media

Top Info Bar
22.1°C Toronto Loading date...
Toronto/GTA

ਕਾਰਾਂ ਦੀ ਲੁੱਟ-ਖੋਹ ਨੂੰ ਨੱਥ ਪਾਉਣ ਲਈ ਓਨਟੇਰਿਓ ਪੁਲਿਸ ਨੂੰ $121 ਮਿਲੀਅਨ ਦੀ ਫ਼ੰਡਿੰਗ

ਕਾਰਾਂ ਦੀ ਲੁੱਟ-ਖੋਹ ਨੂੰ ਨੱਥ ਪਾਉਣ ਲਈ ਓਨਟੇਰਿਓ ਪੁਲਿਸ ਨੂੰ $121 ਮਿਲੀਅਨ ਦੀ ਫ਼ੰਡਿੰਗ
Share this post via:

ਓਨਟੇਰਿਓ ਵਿੱਚ, ਖਾਸ ਤੌਰ ‘ਤੇ ਗ੍ਰੇਟਰ ਟੋਰੌਂਟੋ ਏਰੀਆ ਵਿੱਚ, ਹਿੰਸਕ ਅਤੇ ਹਥਿਆਰਬੰਦ ਕਾਰਜੈਕਿੰਗਾਂ ਸਮੇਤ ਵਾਹਨ ਚੋਰੀ ਦੇ ਮਾਮਲੇ ਵੱਧ ਰਹੇ ਹਨ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਬੰਦੂਕ ਅਤੇ ਗੈਂਗ ਹਿੰਸਾ, ਜਿਸ ਵਿਚ ਕਾਰ ਚੋਰੀਆਂ ਅਤੇ ਕਾਰਾਂ ਦੀ ਹਿੰਸਕ ਲੁੱਟਖੋਹ ‘ਤੇ ਖ਼ਾਸ ਹੈ, ਨੂੰ ਨੱਥ ਪਾਉਣ ਲਈ ਓਨਟੇਰਿਓ ਪੁਲਿਸ ਨੂੰ 121 ਮਿਲੀਅਨ ਡਾਲਰ ਦੇ ਰਹੀ ਹੈ।

ਬੁੱਧਵਾਰ ਨੂੰ ਫ਼ੈਡਰਲ ਪਬਲਿਕ ਸੇਫ਼ਟੀ ਮਿਨਿਸਟਰ ਡੌਮਿਨਿਕ ਲੇਬਲਾਂ, ਜਸਟਿਸ ਮਿਨਿਸਟਰ ਆਰਿਫ਼ ਵਿਰਾਨੀ, ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਅਤੇ ਓਨਟੇਰਿਓ ਦੇ ਸੌਲਿਸਟਰ ਜਨਰਲ ਨੇ ਇਸ ਫ਼ੰਡਿੰਗ ਦੇ ਵੇਰਵਿਆਂ ਦਾ ਐਲਾਨ ਕੀਤਾ।

ਓਨਟੇਰਿਓ ਲਈ ਇਹ ਪੈਸਾ ਫ਼ੈਡਰਲ ਸਰਕਾਰ ਦੁਆਰਾ 2023 ਵਿੱਚ ਬੰਦੂਕ ਅਤੇ ਗੈਂਗ ਹਿੰਸਾ ਵਿਰੁੱਧ ਕਾਰਵਾਈ ਕਰਨ ਲਈ ਰਾਸ਼ਟਰੀ ਪਹਿਲਕਦਮੀ ਲਈ ਰੱਖੇ ਗਏ $390 ਮਿਲੀਅਨ ਦੇ ਵੱਡੇ ਫ਼ੈਡਰਲ ਫੰਡ ਤੋਂ ਆ ਰਿਹਾ ਹੈ।

ਹਾਲ ਹੀ ਵਿਚ ਲੇਬਲਾਂ ਨੇ ਐਲਾਨ ਕੀਤਾ ਸੀ ਕਿ ਵਧਦੀਆਂ ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਦਾ ਹੱਲ ਲੱਭਣ ਲਈ ਕੈਨੇਡਾ ਸਰਕਾਰ ਇੱਕ ਸਿਖਰ ਵਾਰਤਾ ਦਾ ਆਯੋਜਨ ਕਰ ਰਹੀ ਹੈ।ਫ਼ਰਵਰੀ ਵਿਚ ਹੋਣ ਵਾਲੀ ਇਸ ਵਾਰਤਾ ਵਿਚ ਸਿਆਸੀ ਲੀਡਰ, ਪੁਲਿਸ, ਬਾਰਡਰ ਏਜੰਟ ਅਤੇ ਆਟੋ ਇੰਡਸਟਰੀ ਨਾਲ ਜੁੜੇ ਲੋਕ ਸ਼ਾਮਲ ਹੋਣਗੇ।