GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ’ਚ ਕਤਲ ਦੇ ਦੋਸ਼ ’ਚ 8 ਨਾਬਾਲਗ ਕੁੜੀਆਂ ਗ੍ਰਿਫ਼ਤਾਰ

ਟੋਰਾਂਟੋ ’ਚ ਕਤਲ ਦੇ ਦੋਸ਼ ’ਚ 8 ਨਾਬਾਲਗ ਕੁੜੀਆਂ ਗ੍ਰਿਫ਼ਤਾਰ
Share this post via:

ਬੀਤੇ ਦਿਨੀਂ ਟੋਰਾਂਟੋ ਦੇ ਯੂਨੀਵਰਸਿਟੀ ਐਵੇਨਿਊ ਅਤੇ ਯਾਰਕ ਸਟ੍ਰੀਟ ਇਲਾਕੇ ’ਚ  ਇਕ ਅੱਧਖੜ ਵਿਅਕਤੀ ਦੇ ਕਤਲ ਦੇ ਦੋਸ਼ ’ਚ ਟੋਰਾਂਟੋ ਪੁਲਸ ਨੇ 8 ਨਾਬਾਲਗ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਘਟਨਾ ਦਾ ਪਤਾ ਚੱਲਣ ’ਤੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ 59 ਸਾਲਾ ਵਿਅਕਤੀ ’ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਹੈ, ਜੋ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਜਾਂਚ ਤੋਂ ਬਾਅਦ 8 ਨਾਬਾਲਗ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈਆਂ ਕੁੜੀਆਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਨ੍ਹਾਂ ’ਚੋਂ 3 ਕੁੜੀਆਂ ਦੀ ਉਮਰ 13-13 ਸਾਲ, 3 ਕੁੜੀਆਂ ਦੀ ਉਮਰ 14-14 ਸਾਲ ਜਦਕਿ 2 ਕੁੜੀਆਂ ਦੀ ਉਮਰ 16-16 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਸਾਰੀਆਂ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਨੂੰ ਮਿਲੀਆਂ ਪਰ ਇਹ ਸਾਰੀਆਂ ਕੁੜੀਆਂ ਕਿਸ ਮਕਸਦ ਨਾਲ ਟੋਰਾਂਟੋ ਦੇ ਡਾਊਨ ਟਾਊਨ ’ਚ ਇਕੱਠੀਆਂ ਹੋਈਆਂ ਸਨ ਅਤੇ ਕਤਲ ਕਿਸ ਕਾਰਨ ਕੀਤਾ ਗਿਆ, ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ।

ਇਸ ਤੋਂ ਇਲਾਵਾ ਪੁਲਸ ਨੇ ਇਨ੍ਹਾਂ ਕੁੜੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੁਲਸ ਮ੍ਰਿਤਕ ਦੀ ਪਛਾਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵੀ ਤਲਾਸ਼ ਕਰ ਰਹੀ ਹੈ।