ਮਿਸੀਸਾਗਾ ‘ਚ ਸਵੇਰੇ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ
ਮਿਸੀਸਾਗਾ: ਪੀਲ ਖੇਤਰ ‘ਚ ਅੱਜ ਸਵੇਰੇ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਿਸੀਸਾਗਾ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (MFES) ਨੂੰ ਸ਼ਨੀਵਾਰ ਸਵੇਰੇ 1:15 ਵਜੇ ਐਨਾਬੇਲੇ ਐਵੇਨਿਊ ਦੇ ਨੇੜੇ ਜੇਨੋਵੇਸ ਪਲੇਸ ‘ਤੇ ਇੱਕ ਘਰ ਵਿੱਚ ਅੱਗ ਲੱਗਣ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ।
ਇੱਕ ਟਵੀਟ ਵਿੱਚ, ਮਿਸੀਸਾਗਾ ਫਾਇਰ ਨੇ ਕਿਹਾ ਕਿ ਉਨ੍ਹਾਂ ਨੇ ਨਿਵਾਸ ‘ਚ ਦੋ ਵਿਅਕਤੀਆ ਨੂੰ ਗੰਭੀਰ ਹਾਲਤ ਵਿੱਚ ਪਾਇਆ, ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਕੀਤਾ ਗਿਆ। ਫਿਲਹਾਲ ਕੋਈ ਹੋਰ ਜਾਣਕਾਰੀ ਉੱਪਲਬਧ ਨਹੀਂ ਹੈ। ਪੀਲ ਰੀਜਨਲ ਪੁਲਿਸ ਲੋਕਾਂ ਨੂੰ ਇਲਾਕੇ ਤੋਂ ਬਚਣ ਲਈ ਕਹਿ ਰਹੀ ਹੈ।
FIRE
Area of Heatherleigh Ave. / Preston Manor Dr. Mississauga
2 parties are deceased
Ongoing Police/Fire investigation
Please avoid the area
C/R 1:15am
22-0408103— Peel Regional Police (@PeelPolice) December 10, 2022