GTA News Media

Top Info Bar
22.1°C Toronto Loading date...
Toronto/GTA

ਅਮਰੀਕਾ: ਭਿਆਨਕ ਸੜਕ ਹਾਦਸੇ ‘ਚ ਇੱਕੋ ਪੰਜਾਬੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਅਮਰੀਕਾ: ਭਿਆਨਕ ਸੜਕ ਹਾਦਸੇ ‘ਚ ਇੱਕੋ ਪੰਜਾਬੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
Share this post via:

ਅਮਰੀਕਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਦੋ ਜਲੰਧਰ ਦੇ ਪਿੰਡ ਰੁੜਕਾ ਕਲ਼ਾਂ ਦੀਆਂ ਮਾਵਾਂ ਧੀਆਂ ਹਨ ਅਤੇ ਤੀਸਰਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ।

ਉਨ੍ਹਾਂ ਦੀ ਪਛਾਣ ਬੀਬੀ ਬਲਵੀਰ ਕੌਰ ਪਤਨੀ ਬਲਜੀਤ ਸਿੰਘ ਸਾਬਕਾ ਤਹਿਸੀਲਦਾਰ, ਉਨ੍ਹਾਂ ਦੀ ਪੁੱਤਰੀ ਪ੍ਰੀਤਜੀਤ ਕੌਰ (ਉਮਰ ਕਰੀਬ 55 ਸਾਲ) ਅਤੇ ਅਜੀਤ ਸਿੰਘ ਰਾਣਾ ਸ਼ਾਮਿਲ ਹਨ। ਸ. ਬਲਜੀਤ ਸਿੰਘ ਸਾਬਕਾ ਤਹਿਸੀਲਦਾਰ ਜੀ ਦਾ ਪਰਿਵਾਰ ਬਹੁਤ ਹੀ ਪੜਿਆ ਲਿਖਿਆ, ਜਿਨ੍ਹਾਂ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਸੂਚਨਾ ਮਿਲਦੇ ਹੀ ਨਗਰ ਰੁੜਕਾ ਵਿੱਚ ਸੋਗ ਦੀ ਲਹਿਰ ਫੈਲ ਗਈ।

America: Three members of the same Punjabi family died in a terrible road accident

Three members of the same family have died in a terrible road accident in America. Among the deceased, two are mothers and daughters of Jalandhar village Rurka and the third was their relative (girl’s father-in-law).

They have been identified as Bibi Balvir Kaur, wife of Baljit Singh, former Tehsildar, their daughter Preetjit Kaur (age about 55 years) and Ajit Singh Rana. S. The family of former Tehsildar Baljit Singh is very well-educated, who owes a lot to the area. As soon as the information was received, a wave of mourning spread in Nagar Roorka.