GTA News Media

Top Info Bar
22.1°C Toronto Loading date...
Toronto/GTA

ਇੰਡੀਜੀਅਸ ਕਿਡਜ ਦੀ ਉੱਚ ਸਿੱਖਿਆ ਲਈ “ ਇਨਲਾਈਟ ਲਾਈਫ ਆੱਫ ਕਿਡਜ” ਸੰਸਥਾ ਵੱਲੋਂ ਇਕੱਤਰ ਕੀਤੇ ਗਏ $10,000

ਇੰਡੀਜੀਅਸ ਕਿਡਜ ਦੀ ਉੱਚ ਸਿੱਖਿਆ ਲਈ “ ਇਨਲਾਈਟ ਲਾਈਫ ਆੱਫ ਕਿਡਜ” ਸੰਸਥਾ ਵੱਲੋਂ ਇਕੱਤਰ ਕੀਤੇ ਗਏ $10,000
Share this post via:

ਚਮਕੌਰ ਸਿੰਘ ਮਾਛੀਕੇ – ਇਨਲਾਈਟ ਲਾਈਫ ਆੱਫ ਕਿਡਜ ਸੰਸਥਾ ਵੱਲੋਂ ਪੰਜਵੀਂ ਸਲਾਨਾ “ ਰਨ ਫਾਰ ਐਜੂਕਸਨ “ ਈਵੈਂਟ ਦਾ ਅਯੋਜਨ ਬਰੈਂਪਟਨ ਦੀ ਚਿੰਗਊਜੀ ਪਾਰਕ ਵਿੱਚ ਕੀਤਾ ਗਿਆ । ਇਹ ਰਨ ਹਰ ਸਾਲ ਇੰਡੀਜੀਅਸ ਕਿਡਜ ਦੀ ਉੱਚ ਵਿੱਦਿਆ ਲਈ ਕੀਤੀ ਜਾਂਦੀ ਹੈ । ਇਸ ਈਵੈਂਟ ਵਿੱਚ ਇੰਸਪੀਰੇਸਨਲ ਸਟਿਪਸ , TPAR ਕਲੱਬ , ਡਰੱਗ ਅਵੇਅਰ ਸੋਸਾਇਟੀ ਟੋਰੰਟੋ , ਤਰਕਸੀਲ ਸੋਸਾਇਟੀ ਆੱਫ ਕੈਨੇਡਾ ਅਤੇ ਗੁਰੂ ਗੋਬਿੰਦ ਸਿੰਘ ਚੈਲਡਰਨ ਫਾਂਉਡੇਸਨ ਅਤੇ ਅਨੇਕਾਂ ਰਾਜਨੀਤਿਕ , ਸਮਾਜਿਕ ਸਖਸੀਅਤਾਂ ਨੇ ਭਾਗ ਲਿਆ ।

ਇਸ ਸਾਲ ਇਨ੍ਹਾਂ ਬੱਚਿਆਂ ਦੀ ਉੱਚ ਸਿਖਿੱਆ ਲਈ $10,000 ਇਕੱਤਰ ਕੀਤੇ ਗਏ । ਇਸ ਈਵੈਂਟ ਦੇ sponsors Guru Gobind Singh Children’s Foundation, Legend Tire, Dessi Chakki, Yogest Guliani, NewEra Living, RGCA, GTM Mortgages, CP Chhatwal, Councillor Dhillon, Customwear, RBC, Kulwant Dhaliwal, Proforma The Swag, Interfold Designs, Yashi Sports, Punjab Tax, Bhullar Law Office, Mr. Piara Singh, Sunny Marketing, Can Concepts, Om Dass, Harjinder Dhaliwal and Dr. Gurmej Dhillon ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਚ ਕਮਿਊਨਟੀ ਦੇ ਲੋਕਾਂ ਨੂੰ ਇਸ ਨੇਕ ਕੰਮ ਵਿੱਚ ਭਾਗ ਲੈਣ ਲਈ ਬੇਨਤੀ ਕੀਤੀ ।