GTA News Media

Top Info Bar
22.1°C Toronto Loading date...
Toronto/GTA

ਈਟੋਬੀਕੋ ਅਪਾਰਟਮੈਂਟ ਬਿਲਡਿੰਗ ‘ਚ ਗੋਲੀਬਾਰੀ ਤੋਂ ਬਾਅਦ 1 ਦੀ ਮੌਤ

ਈਟੋਬੀਕੋ ਅਪਾਰਟਮੈਂਟ ਬਿਲਡਿੰਗ ‘ਚ ਗੋਲੀਬਾਰੀ ਤੋਂ ਬਾਅਦ 1 ਦੀ ਮੌਤ
Share this post via:

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉੱਤਰੀ ਈਟੋਬੀਕੋ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਐਤਵਾਰ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਐਮਰਜੈਂਸੀ ਅਮਲੇ ਨੂੰ ਸ਼ਾਮ ਕਰੀਬ 5:45 ਵਜੇ ਹਾਈਵੇਅ 427 ਅਤੇ ਫਿੰਚ ਐਵੇਨਿਊ ਖੇਤਰ ‘ਚ ਹੰਬਰਲਾਈਨ ਡਰਾਈਵ (Humberline Drive) ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ।

ਪੁਲਿਸ ਨੇ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਨੇ ਇੱਕ 20 ਸਾਲਾ ਵਿਅਕਤੀ ਨੂੰ ਅਪਾਰਟਮੈਂਟ ‘ਚ ਗੋਲੀ ਨਾਲ ਜ਼ਖਮੀ ਪਾਇਆ। ਹਾਲਾਂਕਿ  ਬਾਅਦ ‘ਚ ਪੀੜਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੁਲਿਸ ਨੇ ਕਿਹਾ ਕਿ ਅਧਿਕਾਰੀ ਖੇਤਰ ਦੀ ਜਾਂਚ ਕਰ ਰਹੇ ਹਨ ਅਤੇ ਇਸ ਦੀ ਜਾਂਚ ਹੋਮੀਸਾਈਡ ਯੂਨਿਟ ਨੂੰ ਸੌਂਪ ਦਿੱਤੀ ਗਈ ਹੈ। ਹੋਰ ਕੋਈ ਸ਼ੱਕੀ ਜਾਣਕਾਰੀ ਉਪਲਬਧ ਨਹੀਂ ਹੈ।