GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ ‘ਚ ਛੋਟੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਵਰਤੋਂ ਮਾਹਿਰਾਂ ਦੀ ਉਮੀਦ ਨਾਲੋਂ ਘੱਟ

ਓਨਟਾਰੀਓ ‘ਚ ਛੋਟੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਵਰਤੋਂ ਮਾਹਿਰਾਂ ਦੀ ਉਮੀਦ ਨਾਲੋਂ ਘੱਟ
Share this post via:

ਓਨਟਾਰੀਓ ਵਿੱਚ ਕੋਵਿਡ-19 ਖਿਲਾਫ ਵੈਕਸੀਨੇਸ਼ਨ ਕਰਵਾਉਣ ਵਾਲੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਉਸ ਅੰਕੜੇ ਨਾਲੋਂ ਵੀ ਘੱਟ ਹੈ ਜਿਸ ਘੱਟ ਗਿਣਤੀ ਦੀ ਮਾਹਿਰਾਂ ਨੂੰ ਉਮੀਦ ਸੀ।ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੇ ਸ਼ੌਟਸ ਦੋ ਮਹੀਨੇ ਤੋਂ ਉਪਲਬਧ ਹਨ ਪਰ ਹੁਣ ਤੱਕ ਇਸ ਉਮਰ ਵਰਗ ਦੇ ਸਿਰਫ ਛੇ ਫੀ ਸਦੀ ਬੱਚਿਆਂ ਵੱਲੋਂ ਹੀ ਪਹਿਲੀ ਡੋਜ਼ ਲਵਾਈ ਗਈ ਹੈ। ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਦਾ ਕਹਿਣਾ ਹੈ ਕਿ ਜਿੰਨੇ ਬੱਚਿਆਂ ਵੱਲੋਂ ਇਸ ਅਰਸੇ ਦੌਰਾਨ ਟੀਕੇ ਲਵਾਉਣ ਦੀ ਉਮੀਦ ਸੀ ਇਹ ਅੰਕੜੇ ਉਸ ਨਾਲੋਂ ਕਿਤੇ ਘੱਟ ਹਨ।

ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਛੇ ਤੋਂ ਚਾਰ ਸਾਲ ਉਮਰ ਵਰਗ ਦੇ ਬੱਚਿਆਂ ਨੂੰ ਮਾਪੇ ਵੱਧ ਤੋਂ ਵੱਧ ਇਹ ਟੀਕੇ ਲਵਾਉਣ।ਯੂਨੀਵਰਸਿਟੀ ਆਫ ਓਟਵਾ ਵਿੱਚ ਹੈਲਥ ਸਾਇੰਸਿਜ਼ ਦੀ ਫੈਕਲਟੀ ਨਾਲ ਸਬੰਧਤ ਐਪਿਡੇਮੌਲੋਜਿਸਟ ਤੇ ਐਸੋਸਿਏਟ ਪੋ੍ਰਫੈਸਰ ਰੇਅਵਤ ਦਿਓਨੰਦਨ ਨੇ ਆਖਿਆ ਕਿ ਸਾਨੂੰ ਇਹ ਡਰ ਤਾਂ ਸੀ ਕਿ ਇਹ ਅੰਕੜੇ ਘੱਟ ਹੋਣਗੇ ਪਰ ਐਨੇ ਘੱਟ ਹੋਣਗੇ ਇਹ ਨਹੀਂ ਸੀ ਪਤਾ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਗਲਤਫਹਿਮੀ ਹੈ ਕਿ ਮਹਾਂਮਾਰੀ ਮੁੱਕ ਚੁੱਕੀ ਹੈ ਤੇ ਜੇ ਬੱਚਿਆਂ ਨੂੰ ਕੋਵਿਡ-19 ਹੁੰਦਾ ਵੀ ਹੈ ਤਾਂ ਉਹ ਬਹੁਤਾ ਬਿਮਾਰ ਨਹੀਂ ਪੈਂਦੇ।