GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ ਵਿੱਚ ਪੰਜਾਬੀ ਮੂਲ ਦੇ 3 ਮੰਤਰੀ ਬਣਨ ‘ਤੇ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ

ਓਨਟਾਰੀਓ ਵਿੱਚ ਪੰਜਾਬੀ ਮੂਲ ਦੇ 3 ਮੰਤਰੀ ਬਣਨ ‘ਤੇ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ
Share this post via:

ਓਨਟਾਰੀਓ ਵਿੱਚ ਪੰਜਾਬੀ ਮੂਲ ਦੇ ਤਿੰਨ ਆਗੂ ਮੰਤਰੀ ਬਣਨ ‘ਤੇ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ ਹੈ। ਮੰਤਰੀ ਮੰਡਲ ‘ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਇਕ ਮੰਤਰੀ ਦੇ ਅਸਤੀਫੇ ਕਾਰਨ ਕੀਤਾ ਗਿਆ ਸੀ। ਮੰਤਰੀ ਬਣਨ ਵਾਲਿਆਂ ਵਿੱਚ ਮੋਗਾ ਵਿੱਚ ਪੈਦਾ ਹੋਏ 47 ਸਾਲਾ ਪਰਮ ਗਿੱਲ, 30 ਸਾਲਾ ਪ੍ਰਭਮੀਤ ਸਰਕਾਰੀਆ ਅਤੇ ਜਲੰਧਰ ਦੇ ਬਿਲਗਾ ਦੀ ਰਹਿਣ ਵਾਲੀ ਨੀਨਾ ਤਾਂਗੜੀ ਸ਼ਾਮਲ ਹਨ।ਪ੍ਰਭਮੀਤ ਸਰਕਾਰੀਆ ਨੂੰ ਤਰੱਕੀ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸੀ। ਹੁਣ ਉਹ ਓਨਟਾਰੀਓ ਸੂਬੇ ਦੇ ਟਰਾਂਸਪੋਰਟ ਮੰਤਰੀ ਹੋਣਗੇ। ਉਹ ਓਨਟਾਰੀਓ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਹਨ। ਸਰਕਾਰੀਆ ਦੇ ਮਾਤਾ-ਪਿਤਾ 1980 ਦੇ ਦਹਾਕੇ ਵਿੱਚ ਉੱਥੇ ਆ ਕੇ ਵੱਸ ਗਏ ਸਨ। ਮੋਗਾ ਦੇ ਰਹਿਣ ਵਾਲੇ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਉਹ ਛੋਟੀ ਉਮਰ ਵਿੱਚ ਕੈਨੇਡਾ ਚਲਾ ਗਿਆ ਸੀ। ਦੂਜੇ ਪਾਸੇ ਜਲੰਧਰ ਦੇ ਬਿਲਗਾ ਨਾਲ ਸਬੰਧਤ ਨੀਨਾ ਤਾਂਗੜੀ ਨੂੰ ਸਮਾਲ ਸਕੇਲ ਬਿਜ਼ਨਸ, ਰੋਜ਼ਗਾਰ ਸਿਰਜਣ ਲਈ ਸਹਾਇਕ ਮੰਤਰੀ ਬਣਾਇਆ ਗਿਆ ਹੈ।