GTA News Media

Top Info Bar
22.1°C Toronto Loading date...
Toronto/GTA

ਓਨਟੇਰਿਓ ਦੀਆਂ ਫ਼ਾਰਮੇਸੀਆਂ 1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਦਵਾਈ ਲਿਖਣ ਦੇ ਸਮਰੱਥ ਹੋਣਗੀਆਂ

ਓਨਟੇਰਿਓ ਦੀਆਂ ਫ਼ਾਰਮੇਸੀਆਂ 1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਦਵਾਈ ਲਿਖਣ ਦੇ ਸਮਰੱਥ ਹੋਣਗੀਆਂ
Share this post via:

ਓਨਟੇਰਿਓ ਦੀਆਂ ਫ਼ਾਰਮੇਸੀਆਂ 1 ਜਨਵਰੀ ਤੋਂ ਅਧਿਕਾਰਤ ਤੌਰ ‘ਤੇ 13 ਆਮ ਬਿਮਾਰੀਆਂ ਲਈ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਲਈ ਦਵਾਈ ਲਿਖਣ ਦੇ ਸਮਰੱਥ ਹੋਣਗੀਆਂ। ਹੈਲਥ ਮਿਨਿਸਟਰੀ ਦੀ ਇੱਕ ਰਿਲੀਜ਼ ਅਨੁਸਾਰ ਹੈਲਥ ਕੇਅਰ ਤੱਕ ਪਹੁੰਚ ਨੂੰ ਆਸਾਨ ਬਣਾਉਣ ਅਤੇ ਡਾਕਟਰ ਕੋਲ ਜਾਣ ਦਾ ਉਡੀਕ ਸਮਾਂ ਘਟਾਉਣ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।ਓਨਟੇਰਿਓ ਫ਼ਾਰਮਾਸਿਸਟ ਅਸੋਸੀਏਸ਼ਨ ਦੇ ਸੀਈਓ, ਜਸਟਿਨ ਬੇਟਸ ਨੇ ਕਿਹਾ, ਫ਼ਾਰਮਾਸਿਸਟਾਂ ਨੂੰ ਮਾਮੂਲੀ ਬਿਮਾਰੀਆਂ ਦੀ ਜਾਂਚ ਕਰਨ ਅਤੇ ਇਲਾਜ ਕਰਨ ਲਈ ਆਪਣੀ ਮੁਹਾਰਤ ਦੀ ਵਰਤੋਂ ਕਰਨ ਦਾ ਇਖ਼ਤਿਆਰ ਪ੍ਰਦਾਨ ਕਰਨਾ ਮਰੀਜ਼ਾਂ ਨੂੰ ਜਲਦੀ ਅਤੇ ਘਰ ਦੇ ਨੇੜੇ ਹੀ ਲੋੜੀਂਦੀ ਦੇਖਭਾਲ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ

ਇਹ ਕਦਮ ਅਜਿਹੇ ਸਮੇਂ ਵਿਚ ਚੁੱਕਿਆ ਜਾ ਰਿਹਾ ਹੈ ਜਦੋਂ ਓਨਟੇਰਿਓ ਦੇ ਹਸਪਤਾਲ ਅਤੇ ਕਲੀਨਿਕ ਵਾਇਰਲ ਬਿਮਾਰੀਆਂ ਕਾਰਨ ਘੜਮੱਸ ਨਾਲ ਘਿਰੇ ਹੋਏ ਹਨ। ਪਹਿਲਾਂ ਸਰਕਾਰ ਨੇ ਜਨਵਰੀ ਵਿਚ ਇਹ ਐਲਾਨ ਕੀਤਾ ਸੀ ਕਿ ਉਹ ਫ਼ਾਰਮਾਸਿਸਟਾਂ ਨੂੰ ਮਰੀਜ਼ਾਂ ਨੂੰ ਦਵਾਈ ਲਿਖਣ ਸਬੰਧੀ ਵਧੇਰੇ ਇਖ਼ਤਿਆਰ ਦੇਣ ਦਾ ਇਰਾਦਾ ਰੱਖਦੀ ਹੈ। ਫ਼ਾਰਮਾਸਿਸਟ ਅਸੋਸੀਏਸ਼ਨ ਨੇ ਉਸ ਸਮੇਂ ਇਸ ਬਾਬਤ ਖ਼ੁਸ਼ੀ ਜ਼ਹਰ ਕੀਤੀ ਸੀ, ਪਰ ਨਾਲ ਹੀ ਕਿਹਾ ਸੀ ਕਿ ਉਕਤ ਤਬਦੀਲੀਆਂ ਜਲਦੀ ਤੋਂ ਜਲਦੀ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਰਿਲੀਜ਼ ਅਨੁਸਾਰ ਲੋਕ ਫ਼ਾਰਮੇਸੀਆਂ ‘ਤੇ ਆਪਣਾ ਹੈਲਥ ਕਾਰਡ ਵਿਖਾ ਕੇ ਦਵਾਈ (prescription) ਲਿਖਵਾ ਸਕਣਗੇ।

ਹੇਠ ਲਿਖੀਆਂ 13 ਆਮ ਬਿਮਾਰੀਆਂ ਲਈ 1 ਜਨਵਰੀ ਤੋਂ ਫ਼ਾਰਮੇਸੀਆਂ ਵੀ ਦਵਾਈ ਲਿਖ ਸਕਣਗੀਆਂ:

  • Allergic rhinitis (ਨੱਕ ਦੀ ਐਲਰਜੀ)
  • Candidal stomatitis (ਮੂੰਹ ਪੱਕਣਾ)
  • Conjunctivitis (ਅੱਖ ਦੁਖਣੀ/ਪਿੰਕ ਆਈ)
  • Dermatitis (ਚਮੜੀ ‘ਤੇ ਐਲਰਜੀ/ਧੱਫੜ)
  • Dysmenorrhea (ਮਾਹਵਾਰੀ ਦੌਰਾਨ ਪੀੜ)
  • Gastroesophageal reflux disease (ਪੇਟ ਵਿਚ ਤੇਜ਼ਾਬ ਬਣਨ ਸਬੰਧੀ ਬਿਮਾਰੀ)
  • Hemorrhoids.(ਬਵਾਸੀਰ)
  • Herpes labialis (ਚਮੜੀ ਦੇ ਧੱਫੜਾਂ ਵਿਚ ਪਸ)
  • Impetigo. (ਦਾਦ ਵਰਗਾ ਰੋਗ)
  • Insect bites and urticaria (ਕੀੜੇ ਦੇ ਕੱਟਣ ਸਬੰਧੀ ਰੀਐਕਸ਼ਨ)
  • Tick bites, post-exposure prophylaxis to prevent Lyme disease.
  • Musculoskeletal sprains and strains (ਮਾਸਪੇਸ਼ੀਆਂ ਤੇ ਜੋੜਾਂ ਵਿਚ ਖਿੱਚ ਜਾਂ ਤਣਾਅ)
  • Urinary tract infections (ਪੇਸ਼ਾਬ ਪ੍ਰਣਾਲੀ ਨਾਲ ਸਬੰਧਤ ਬਿਮਾਰੀਆਂ)ਟੋਰੌਂਟੋ ਇਲਾਕੇ ਦੀ ਇੱਕ ਫ਼ਾਰਮਾਸਿਸਟ, ਨਾਰਡੀਨ ਨਖਲਾ ਉਸ ਸਲਾਹਕਾਰ ਗਰੁੱਪ ਦਾ ਹਿੱਸਾ ਸਨ, ਜਿਸਨੇ ਇਹ ਤਬਦੀਲੀਆਂ ਤਿਆਰ ਕਰਨ ਵਿਚ ਮਦਦ ਕੀਤੀ ਸੀ। ਨਾਰਡੀਨ ਦਾ ਕਹਿਣਾ ਹੈ ਕਿ ਫ਼ਾਮਾਸਿਸਟ ਪ੍ਰਿਸਕ੍ਰਿਪਸ਼ਨ ਸੇਵਾ ਕਿਵੇਂ ਪ੍ਰਦਾਨ ਕਰਨਗੇ, ਇਹ ਫ਼ੈਸਲਾ ਹਰੇਕ ਲੋਕੇਸ਼ਨ ‘ਤੇ ਨਿਰਭਰ ਕਰੇਗਾ, ਪਰ ਉਹਨਾਂ ਕਿਹਾ ਕਿ ਸਾਰੇ ਫ਼ਾਰਮਾਸਿਸਟ ਅਜਿਹਾ ਕਰਨ ਦੇ ਸਮਰੱਥ ਹਨ।

    ਨਾਰਡੀਨ ਨੇ ਦੱਸਿਆ ਕਿ 2023 ਵਿਚ ਸਾਰੇ 10 ਸੂਬੇ ਇਹ ਸੇਵਾ ਪ੍ਰਦਾਨ ਕਰਨ ਦੇ ਯੋਗ ਹੋਣਗੇ। ਐਲਬਰਟਾ ਪਹਿਲਾ ਸੂਬਾ ਸੀ ਜਿਸਨੇ 2007 ਵਿਚ ਫ਼ਾਰਮਾਸਿਸਟਾਂ ਨੂੰ ਦਵਾਈਆਂ ਲਿਖਣ ਦੀ ਇਜਾਜ਼ਤ ਦਿੱਤੀ ਸੀ।

    ਸੀਬੀਸੀ ਨਿਊਜ਼