GTA News Media

Top Info Bar
22.1°C Toronto Loading date...
Toronto/GTA

ਓਨਟੇਰਿਓ ਦੇ ਸੂ ਸੇਂਟ ਮੈਰੀ ‘ਚ 3 ਬੱਚਿਆਂ ਸਣੇ ਪੰਜ ਮੌਤਾਂ

ਓਨਟੇਰਿਓ ਦੇ ਸੂ ਸੇਂਟ ਮੈਰੀ ‘ਚ 3 ਬੱਚਿਆਂ ਸਣੇ ਪੰਜ ਮੌਤਾਂ
Share this post via:

ਸੋਮਵਾਰ ਰਾਤ ਨੂੰ ਉੱਤਰੀ ਓਨਟੇਰਿਓ ਦੇ ਸ਼ਹਿਰ ਸੂ ਸੇਂਟ ਮੈਰੀ ਦੀ ਪੁਲਿਸ ਦੋ ਘਰਾਂ ਵਿੱਚ ਹੋਈਆਂ ਤਿੰਨ ਬੱਚਿਆਂ ਸਮੇਤ ਪੰਜ ਮੌਤਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ, 911 ਕਾਲ ਪ੍ਰਾਪਤ ਹੋਣ ਤੋਂ ਬਾਅਦ ਸੋਮਵਾਰ ਰਾਤ ਨੂੰ 10:20 ਵਜੇ ਪੁਲਿਸ ਟੈਨਕਰੈਡ ਸਟ੍ਰੀਟ ‘ਤੇ ਸਥਿਤ 200 ਬਲੌਕ ਪਹੁੰਚੀ ਅਤੇ ਮੌਕੇ ਤੋਂ 41 ਸਾਲ ਦੇ ਸ਼ਖ਼ਸ ਦੀ ਲਾਸ਼ ਬਰਾਮਦ ਹੋਈ ਜਿਸਨੂੰ ਗੋਲੀ ਮਾਰਕੇ ਮਾਰਿਆ ਗਿਆ ਸੀ।

10 ਮਿੰਟ ਬਾਅਦ ਪੁਲਿਸ ਨੇ ਸੈਕੰਡ ਲਾਈਨ ਈਸਟ ‘ਤੇ ਸਥਿਤ ਇੱਕ ਹੋਰ ਘਰ ਵਿਚ ਐਮਰਜੈਂਸੀ ਕਾਲ ਨੂੰ ਰਿਸਪਾਂਡ ਕੀਤਾ ਜਿੱਥੋਂ ਉਨ੍ਹਾਂ ਨੂੰ 45 ਸਾਲ ਦਾ ਇੱਕ ਵਿਅਕਤੀ ਮਿਲੀਆ ਜੋ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਸੀ। ਜਦੋਂ ਉਹ ਘਰ ਵਿੱਚ ਦਾਖਲ ਹੋਏ, ਤਾਂ ਪੁਲਿਸ ਨੂੰ ਛੇ ਸਾਲ , ਸੱਤ ਸਾਲ ਦਾ ਅਤੇ 12 ਸਾਲ ਦੀ ਉਮਰ ਦੇ ਤਿੰਨ ਬੱਚੇ ਮਿਲੇ, ਜਿਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉੱਥੇ ਇੱਕ 44 ਸਾਲਾ ਵਿਅਕਤੀ ਵੀ ਸੀ, ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕਸ਼ੀ ਕਰ ਲਈ ਸੀ।

ਪੁਲਿਸ ਨੇ ਕਿਹਾ ਕਿ ਦੋਵੇਂ ਸਥਾਨਾਂ ‘ਤੇ ਹੋਈਆਂ ਮੌਤਾਂ ਆਪਸ ਵਿੱਚ ਜੁੜੀਆਂ ਹੋਈਆਂ ਹਨ, ਅਤੇ ਇਹ ਨਜ਼ਦੀਕੀ ਸਾਥੀ ਵੱਲੋਂ ਕੀਤੀ ਹਿੰਸਾ ਦਾ ਨਤੀਜਾ ਹਨ।