GTA News Media

Top Info Bar
22.1°C Toronto Loading date...
Featured Toronto/GTA

ਕਾਰ ਚੋਰੀਆਂ ਰੋਕਣ ਲਈ $18 ਮਿਲੀਅਨ ਕੀਤੇ ਜਾਣਗੇ ਖਰਚ

ਕਾਰ ਚੋਰੀਆਂ ਰੋਕਣ ਲਈ $18 ਮਿਲੀਅਨ ਕੀਤੇ ਜਾਣਗੇ ਖਰਚ
Share this post via:

ਓਨਟੇਰਿਓ ਵਿਚ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਅਨੁਸਾਰ 2023 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਟੋਰੌਂਟੋ ਤੋਂ 5,077 ਵਾਹਨ ਚੋਰੀ ਹੋਏ। ਸੂਬੇ ਭਰ ਵਿਚ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਵਾਹਨ ਚੋਰੀ ਦੀਆਂ ਵਾਰਦਾਤਾਂ ਵਿਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 31% ਵਾਧਾ ਦਰਜ ਹੋਇਆ ਹੈ।

ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਐਲਾਨ ਕੀਤਾ ਕਿ ਸੂਬਾ ਸਰਕਾਰ ਕਾਰ ਚੋਰੀਆਂ ਰੋਕਣ ਸਬੰਧੀ ਪ੍ਰੋਜੈਕਟਾਂ ਦੀ ਫ਼ੰਡਿੰਗ ਲਈ ਅਗਲੇ ਤਿੰਨ ਸਾਲਾਂ ਵਿੱਚ $18 ਮਿਲੀਅਨ ਖ਼ਰਚ ਕਰੇਗੀ। ਇੱਕ ਨਿਊਜ਼ ਰੀਲੀਜ਼ ਦੇ ਅਨੁਸਾਰ, ਇਹ ਪੈਸਾ ਆਟੋ ਚੋਰੀ ਨੂੰ ਰੋਕਣ ਵਾਲੀ ਇੱਕ ਗ੍ਰਾਂਟ ਦੁਆਰਾ ਜਾਰੀ ਹੋਵੇਗਾ। ਸੂਬੇ ਦਾ ਕਹਿਣਾ ਹੈ ਕਿ ਗ੍ਰਾਂਟ ਦੇ ਜ਼ਰੀਏ, ਪੈਸਾ 21 ਪੁਲਿਸ ਪ੍ਰੋਜੈਕਟਾਂ ਨੂੰ ਫੰਡ ਦੇਵੇਗਾ ਜੋ ਆਟੋ ਚੋਰੀ ਦੀ ਰੋਕਥਾਮ, ਖੋਜ ਅਤੇ ਵਿਸ਼ਲੇਸ਼ਣ ‘ਤੇ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮਿਸਿਸਾਗਾ ਵਿਚ ਪੀਲ ਰੀਜਨਲ ਪੁਲਿਸ ਦੇ ਹੈੱਡਕੁਆਰਟਰ ਤੋਂ ਐਲਾਨ ਕਰਦਿਆਂ ਪ੍ਰੀਮੀਅਰ ਫ਼ੋਰਡ ਨੇ ਕਿਹਾ, ਜੋ ਨਿਵੇਸ਼ ਅਸੀਂ ਪੂਰੇ ਸੂਬੇ ਵਿੱਚ ਕਰ ਰਹੇ ਹਾਂ, ਉਹ ਸਾਡੀਆਂ ਪੁਲਿਸ ਸੇਵਾਵਾਂ ਨੂੰ ਆਟੋ ਚੋਰੀ ਦੇ ਵਿਰੁੱਧ ਲੜਨ ਵਿੱਚ ਮਦਦ ਕਰੇਗਾ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜੇਗਾ।