GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ‘ਚ ਦੋ ਗੱਡੀਆਂ ਦੀ ਟੱਕਰ ਤੋਂ ਬਾਅਦ ਪੁਲਿਸ ਨਾਲ ਝਗੜਣ ਵਾਲਾ ਡਰਾਈਵਰ ਗ੍ਰਿਫਤਾਰ

ਟੋਰਾਂਟੋ ‘ਚ ਦੋ ਗੱਡੀਆਂ ਦੀ ਟੱਕਰ ਤੋਂ ਬਾਅਦ ਪੁਲਿਸ ਨਾਲ ਝਗੜਣ ਵਾਲਾ ਡਰਾਈਵਰ ਗ੍ਰਿਫਤਾਰ
Share this post via:

ਟੋਰਾਂਟੋ: ਸੋਮਵਾਰ ਰਾਤ ਨੂੰ ਟੋਰਾਂਟੋ ਦੇ ਪੂਰਬ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਾਤੀਂ 9:00 ਵਜੇ ਤੋਂ ਬਾਅਦ ਪੁਲਿਸ ਨੂੰ ਡੈਨਫੋਰਥ ਐਵਨਿਊ ਤੇ ਜੋਨਜ਼ ਐਵਨਿਊ ਉੱਤੇ ਹਾਦਸੇ ਦੀਆਂ ਖਬਰਾਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਡੈਨਫੋਰਥ ਉੱਤੇ ਇੱਕ ਗੱਡੀ ਪੱਛਮ ਵੱਲ ਜਾ ਰਹੀ ਸੀ ਜਦੋਂ ਉਹ ਸੜਕ ਦੇ ਵਿਚਕਾਰਲੀ ਲਾਈਨ ਪਾਰ ਕਰਦੀ ਹੋਈ ਗੱਡੀ ਨਾਲ ਸਿੱਧੀ ਜਾ ਟਕਰਾਈ।

ਹਾਦਸੇ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਮੌ਼ਕੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਗੱਡੀ ਦਾ ਡਰਾਈਵਰ ਪੈਦਲ ਹੀ ਜੋਨਜ਼ ਐਵਨਿਊ ਉੱਤੇ ਦੱਖਣ ਵੱਲ ਫਰਾਰ ਹੋ ਗਿਆ। ਚਸ਼ਮਦੀਦਾਂ ਵੱਲੋਂ ਡਰਾਈਵਰ ਸਬੰਧੀ ਵੇਰਵੇ ਦੀ ਜਾਣਕਾਰੀ ਦਿੱਤੀ ਗਈ। ਜੋਨਜ਼ ਤੇ ਬੋਲਟਬੀ ਐਵਨਿਊ ਨੇੜੇ ਉਹ ਵਿਅਕਤੀ ਪੁਲਿਸ ਨੂੰ ਮਿਲ ਗਿਆ। ਇੱਥੇ ਪੁਲਿਸ ਅਧਿਕਾਰੀਆਂ ਨਾਲ ਉਸ ਦੀ ਝੜਪ ਹੋਈ ਤੇ ਲੋਕਾਂ ਦੀ ਮਦਦ ਨਾਲ ਪੁਲਿਸ ਅਧਿਕਾਰੀਆਂ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਲੜਾਈ ਵਿੱਚ ਦੋ ਅਧਿਕਾਰੀ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਦੀ ਹੱਢੀ ਟੁੱਟ ਗਈ ਤੇ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।