ਥੌਰਨਹਿਲ ਹੋਟਲ ਦੇ ਅੰਦਰ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਜ਼ਖਮੀ
ਥੌਰਨਹਿੱਲ ਹੋਟਲ ਵਿੱਚ ਰਾਤੀਂ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਅੱਧੀ ਰਾਤ ਤੋਂ ਬਾਅਦ ਮੀਡੋਵਿਊ ਐਵਨਿਊ ਨੇੜੇ ਯੰਗ ਸਟਰੀਟ ਉੱਤੇ ਸਥਿਤ ਲਿਬਰਟੀ ਸੁਈਟਸ ਹੋਟਲ ਦੇ ਅੰਦਰ ਚੱਲੀ ਗੋਲੀ ਦੀ ਖਬਰ ਸੁਣਨ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ।
ਪੁਲਿਸ ਨੇ ਦੱਸਿਆ ਕਿ ਜਦੋਂ ਗੋਲੀ ਚੱਲੀ ਤਾਂ ਕਮਰੇ ਵਿੱਚ ਕਈ ਵਿਅਕਤੀ ਮੌਜੂਦ ਸਨ।
ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਯੌਰਕ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
One person was injured in an overnight shooting at Thornhill Hotel.
Officers responded to reports of a shooting inside the Liberty Suites Hotel on Yonge Street near Meadowview Avenue, shortly after midnight.
The police said that several persons were present in the room when shots were fired.
One person was injured due to the bullet.
Police said that one person has been arrested. The case is being investigated by York Regional Police.