GTA News Media

Top Info Bar
22.1°C Toronto Loading date...
Toronto/GTA

ਪੁਲਿਸ ਨੇ ਟੋਰਾਂਟੋ ਹਾਈ ਸਕੂਲ ਦੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਨੌਜਵਾਨ ਦੀ ਕੀਤੀ ਪਛਾਣ

ਪੁਲਿਸ ਨੇ ਟੋਰਾਂਟੋ ਹਾਈ ਸਕੂਲ ਦੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਨੌਜਵਾਨ ਦੀ ਕੀਤੀ ਪਛਾਣ
Share this post via:

ਟੋਰਾਂਟੋ ਪੁਲਿਸ ਨੇ ਸੋਮਵਾਰ ਦੁਪਹਿਰ ਨੂੰ ਟੋਰਾਂਟੋ ਦੇ ਇੱਕ ਪਬਲਿਕ ਸਕੂਲ ਦੇ ਸਾਹਮਣੇ ਗੋਲੀ ਮਾਰ ਕੇ ਮਾਰੇ ਗਏ ਇੱਕ ਕਿਸ਼ੋਰ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੱਤਿਆ ‘ਚ ਸ਼ਾਮਿਲ ਇੱਕ ਹੋਰ ਸ਼ੱਕੀ ਨੌਜਵਾਨ ਦੀ ਭਾਲ ਕਰ ਰਹੇ ਹਨ।

ਪੁਲਿਸ ਮੁਤਾਬਕ ਪੀੜਤ ਨੂੰ ਸਕੂਲ ਦੇ ਸਾਹਮਣੇ ਗੋਲੀ ਮਾਰੀ ਗਈ ਸੀ।

ਐਮਰਜੈਂਸੀ ਅਮਲੇ ਨੇ ਪਹੁੰਚ ਕੇ ਲੜਕੇ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਬਾਅਦ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਟੋਰਾਂਟੋ ਪੁਲਿਸ ਨੇ ਮੰਗਲਵਾਰ ਨੂੰ ਉਸ ਦੀ ਪਛਾਣ ਟੋਰਾਂਟੋ ਦੇ 18 ਸਾਲਾ ਜੈਫਰਸਨ ਪੀਟਰ ਸ਼ਾਰਡਲੇ ਗੁਅਰ (Jefferson Peter Shardeley Guer) ਵਜੋਂ ਕੀਤੀ ਹੈ।

ਜਾਂਚਕਰਤਾਵਾਂ ਨੇ ਗੋਲੀਬਾਰੀ ਕਰਨ ਵਾਲੇ ਦੂਜੇ ਸ਼ੱਕੀ ਨੂੰ ਪਤਲੇ ਸਰੀਰ ਵਾਲਾ, ਜਿਸਨੇ ਕਾਲੇ ਕੱਪੜੇ ਪਾਏ ਹੋਏ ਸਨ, ਕਿਸ਼ੋਰ ਉਮਰ ਦੇ ਇੱਕ ਲੜਕੇ ਵਜੋਂ ਦੱਸਿਆ ਹੈ।

ਪੁਲਿਸ ਕਿਸੇ ਵੀ ਵਿਅਕਤੀ ਨੂੰ ਹੋਰ ਜਾਣਕਾਰੀ ਦੇ ਨਾਲ ਤਫ਼ਤੀਸ਼ਕਾਰਾਂ ਤੱਕ ਪਹੁੰਚਣ ਲਈ ਜਾਂ ਗੁਮਨਾਮ ਤੌਰ ‘ਤੇ ਕ੍ਰਾਈਮ ਸਟਾਪਰਜ਼ ਨੂੰ ਕਾਲ ਕਰਨ ਲਈ ਕਹਿ ਰਹੀ ਹੈ।