GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ‘ਚ ਹਿੱਟ ਐਂਡ ਰਨ ਤੋਂ ਬਾਅਦ ਔਰਤ ਗੰਭੀਰ ਜ਼ਖਮੀ

ਬਰੈਂਪਟਨ ‘ਚ ਹਿੱਟ ਐਂਡ ਰਨ ਤੋਂ ਬਾਅਦ ਔਰਤ ਗੰਭੀਰ ਜ਼ਖਮੀ
Share this post via:

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਬਰੈਂਪਟਨ ਵਿੱਚ  ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਐਮਰਜੈਂਸੀ ਅਮਲੇ ਨੂੰ ਸਵੇਰੇ 7 ਵਜੇ ਤੋਂ ਪਹਿਲਾਂ,ਸਟੀਲਜ਼ ਐਵੇਨਿਊ ਅਤੇ ਟੋਰਬਰਾਮ ਰੋਡ ਖੇਤਰ ਵਿੱਚ ਟੱਕਰ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਪੈਰਾਮੈਡਿਕਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਮੁਤਾਬਿਕ ਡਰਾਈਵਰ ਟੱਕਰ ਵਾਲੀ ਥਾਂ ‘ਤੇ ਨਹੀਂ ਰਿਹਾ।

ਇਸ ਵਿੱਚ ਸ਼ਾਮਲ ਵਾਹਨ ਦੀ ਕਿਸਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।