GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ਤੋਂ ਲਾਪਤਾ ਹੋਈ 25 ਸਾਲਾ ਭਾਰਤੀ ਲੜਕੀ, ਪੁਲਸ ਨੇ ਜਾਰੀ ਕੀਤੀ ਤਸਵੀਰ

ਬਰੈਂਪਟਨ ਤੋਂ ਲਾਪਤਾ ਹੋਈ 25 ਸਾਲਾ ਭਾਰਤੀ ਲੜਕੀ, ਪੁਲਸ ਨੇ ਜਾਰੀ ਕੀਤੀ ਤਸਵੀਰ
Share this post via:

ਟੋਰਾਂਟੋ ਪੁਲਸ ਵੱਲੋਂ ਬਰੈਂਪਟਨ ਤੋਂ ਲਾਪਤਾ 25 ਸਾਲਾ ਭਾਰਤੀ ਲੜਕੀ ਦੀ ਇਕ ਤਸਵੀਰ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੀਲ ਖੇਤਰ- 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾ ਨੇ ਲਾਪਤਾ ਲੜਕੀ ਦਾ ਪਤਾ ਲਗਾਉਣ ਵਿੱਚ ਜਨਤਾ ਦੀ ਸਹਾਇਤਾ ਦੀ ਵੀ ਮੰਗ ਕੀਤੀ ਹੈ। ਯਸ਼ਿਕਾ ਗੁਪਤਾ ਨੂੰ ਆਖਰੀ ਵਾਰ ਵੀਰਵਾਰ, ਜਨਵਰੀ 19, 2023 ਨੂੰ ਲਗਭਗ 9:30 ਵਜੇ ਬਰੈਂਪਟਨ ਸਿਟੀ ਵਿੱਚ ਸਟੀਲਜ਼ ਐਵੇਨਿਊ ਵੈਸਟ ਅਤੇ ਕਲੇਮੈਂਟਾਈਨ ਡਰਾਈਵ ਦੇ ਖੇਤਰ ਵਿੱਚ ਦੇਖਿਆ ਗਿਆ ਸੀ।

ਯਸ਼ਿਕਾ ਗੁਪਤਾ ਨੂੰ ਦੱਖਣੀ ਏਸ਼ੀਆਈ ਮੂਲ ਦੀ ਔਰਤ ਵਜੋਂ ਦੱਸਿਆ ਗਿਆ ਹੈ। ਉਸ ਦੀ ਹਾਈਟ 5’3” ਤੇ ਅੱਖਾਂ ਭੂਰੀਆਂ ਹਨ। ਯਸ਼ਿਕਾ ਗੁਪਤਾ ਸਬੰਧੀ ਕੋਈ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ। ਜਾਣਕਾਰੀ ਦੇਣ ਲਈ ਕਿਸੇ ਵੀ ਵਿਅਕਤੀ ਨੂੰ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ (905) 453-2121, ਐਕਸਟੈਂਸ਼ਨ 2233 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।