GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ਤੋਂ ਲਾਪਤਾ 23 ਸਾਲਾ ਨੌਜਵਾਨ ਪਾਰਸ ਜੋਸ਼ੀ ਦੀ ਮਿਲੀ ਲਾਸ਼

ਬਰੈਂਪਟਨ ਤੋਂ ਲਾਪਤਾ 23 ਸਾਲਾ ਨੌਜਵਾਨ ਪਾਰਸ ਜੋਸ਼ੀ ਦੀ ਮਿਲੀ ਲਾਸ਼
Share this post via:

ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੀਲ ਪੁਲਿਸ ਨੇ ਦੱਸਿਆ ਕਿ ਬੀਤੀ 23 ਫਰਵਰੀ ਤੋਂ ਬਰੈਂਪਟਨ ਤੋਂ ਲਾਪਤਾ 23 ਸਾਲਾ ਨੌਜਵਾਨ ਪਾਰਸ ਜੋਸ਼ੀ ਦੀ ਲਾਸ਼ ਮਿਲ ਗਈ ਹੈ। ਇਹ ਲਾਸ਼ ਬਰੈਂਪਟਨ ਦੇ ਹੀ ਇੱਕ ਇਲਾਕੇ ਵਿੱਚ ਮਿਲੀ ਹੈ ਅਤੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸਦੀ ਮੌਤ ਸਬੰਧੀ ਕੁਝ ਵੀ ਸ਼ੱਕੀ ਨਹੀਂ ਹੈ। ਉਸ ਨੂੰ ਆਖਰੀ ਵਾਰ 23 ਫਰਵਰੀ ਨੂੰ ਸ਼ਾਮ 4:30 ਵਜੇ ਮੇਨ ਸਟ੍ਰੀਟ ਨਾਰਥ ਐਂਡ ਵਿਲੀਅਮਜ਼ ਪਾਰਕਵੇਅ ਦੇ ਨਜ਼ਦੀਕ ਵੇਖਿਆ ਗਿਆ ਸੀ।

ਪਾਰਸ ਦੇ ਚਚੇਰੇ ਭਰਾ ਰਜਤ ਜੋਸ਼ੀ ਨੇ ਦਸਿਆ ਕਿ ਪਾਰਸ ਹੈਨਸਨ ਕਾਲਜ ‘ਚ ਬਰੈਂਪਟਨ ‘ਚ ਬਿਜ਼ਨਸ ਦਾ ਵਿਦਿਆਰਥੀ ਸੀ। ਪਾਰਸ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸਦੇ ਪਿਤਾ ਜ਼ਿਲ੍ਹੇ ‘ਚ ਸਬ ਡਿਵੀਜ਼ਨ ਅਫਸਰ ਹਨ। ਉਸਨੇ ਕਿਹਾ ਕਿ ਪਾਰਸ ਦਾ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਸੀ ਅਤੇ ਉਹ ਨਸ਼ਿਆਂ ‘ਚ ਵੀ ਸ਼ਾਮਿਲ ਨਹੀਂ ਸੀ।