GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ਦੇ ਪਲਾਜ਼ਾ ਵਿਚ ਕੁੱਟਮਾਰ ਦੇ ਮਾਮਲੇ ‘ਚ 24 ਸਾਲਾ ਸੁਖਜੀਤ ਸਿੰਘ ਗ੍ਰਿਫ਼ਤਾਰ

ਬਰੈਂਪਟਨ ਦੇ ਪਲਾਜ਼ਾ ਵਿਚ ਕੁੱਟਮਾਰ ਦੇ ਮਾਮਲੇ ‘ਚ 24 ਸਾਲਾ ਸੁਖਜੀਤ ਸਿੰਘ ਗ੍ਰਿਫ਼ਤਾਰ
Share this post via:

ਲੰਘੇ ਵੀਕੈਂਡ ਬਰੈਂਪਟਨ ਦੇ ਇੱਕ ਪਲਾਜ਼ਾ ਵਿਚ ਹੋਈ ਕੁੱਟਮਾਰ ਦੇ ਮਾਮਲੇ ਵਿਚ ਪੁਲਿਸ ਨੇ 24 ਸਾਲ ਦੇ ਸੁਖਜੀਤ ਸਿੰਘ ਨੂੰ ਹਮਲਾ ਕਰਨ ਦੇ ਦੋਸ਼ ਲਈ ਚਾਰਜ ਕੀਤਾ ਹੈ। ਐਤਵਾਰ ਨੂੰ ਰਾਤੀਂ 12:30 ਵਜੇ ਦੇ ਕਰੀਬ ਪੁਲਿਸ ਨੂੰ ਹਰਓਨਟੇਰਿਓ ਸਟ੍ਰੀਟ ਅਤੇ ਵਾਨਲੈਸ ਡਰਾਈਵ ਇਲਾਕੇ ਵਿਚ ਇੱਕ ਬਾਰ ਦੇ ਬਾਹਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ।

ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਹਨਾਂ ਨੂੰ 20 ਸਾਲ ਦੀ ਇੱਕ ਲੜਕੀ ਅਤੇ 22 ਸਾਲ ਦਾ ਇੱਕ ਲੜਕਾ ਮਿਲਿਆ, ਜਿਨ੍ਹਾਂ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਸੀ। ਦੋਵਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਸਨ। ਇਸ ਕਥਿਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ ਜਿਸ ਵਿਚ ਮੁੰਡਿਆਂ ਦਾ ਇੱਕ ਗਰੁੱਪ ਜ਼ਮੀਨ ‘ਤੇ ਪਏ ਪੀੜਤ ਦੇ ਲੱਤਾਂ ਮਾਰਦਾ ਨਜ਼ਰੀਂ ਪੈ ਰਿਹਾ ਹੈ।

ਪੀਲ ਪੁਲਿਸ ਵੱਲੋਂ ਜਾਰੀ ਮੀਡੀਆ ਰਿਲੀਜ਼ ਅਨੁਸਾਰ, ਘਟਨਾ ਤੋਂ ਕੁਝ ਚਿਰ ਬਾਅਦ ਹੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਦੀ ਪਛਾਣ ਸੁਖਜੀਤ ਸਿੰਘ ਵੱਜੋਂ ਹੋਈ ਹੈ।ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਸ ਮਾਮਲੇ ਵਿਚ ਹੋਰ ਸ਼ੱਕੀਆਂ ਦੀ ਭਾਲ ਜਾਰੀ ਹੈ ਜਾਂ ਨਹੀਂ। ਸੁਖਜੀਤ ਦੀ ਓਨਟੇਰਿਓ ਕੋਰਟ ਔਫ਼ ਜਸਟਿਸ ਵਿਚ ਪੇਸ਼ੀ ਹੋਵੇਗੀ।

ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਘਟਨਾ ਦੀ ਕੋਈ ਵੀਡੀਓ ਜਾਂ ਡੈਸ਼ਕੈਮ ਫੂਟੇਜ ਹੋਵੇ ਤਾਂ ਉਹ ਤੁਰੰਤ 905-453-2121 extn. 2200 ‘ਤੇ ਸੰਪਰਕ ਕਰੇ।