ਬਰੈਂਪਟਨ: 2 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ਦੀ ਸੜਕ ਹਾਦਸੇ ‘ਚ ਮੌਤ
ਰਾਜਪੁਰਾ ਦੇ ਨਾਲ ਲੱਗਦਾ ਕਸਬਾ ਬਨੂੰੜ ਦੀ ਕੋਮਲ ਬਾਜਵਾ 14 ਅਪ੍ਰੈਲ 2023 ਨੂੰ ਬਰੈਂਪਟਨ ਯੂਨੀਵਰਸਿਟੀ ਵਿੱਚ ਸਟੱਡੀ ਵੀਜ਼ੇ ‘ਤੇ ਆਈ ਸੀ, ਜਿਸ ਦੀ ਸੜਕ ਹਾਦਸੇ ਵਿੱਚ 26 ਮਈ 2023 ਕਨੇਡਾ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੋਮਲਪ੍ਰੀਤ ਕੌਰ ਬਰੈਂਪਟਨ ‘ਚ ਆਪਣੀਆਂ ਸਹੇਲੀਆਂ ਨਾਲ ਕੰਮ ‘ਤੇ ਜਾ ਰਹੀ ਸੀ ਕਿ ਰਸਤੇ ‘ਚ ਚਾਰ ਵਾਹਨਾਂ ਦੀ ਟੱਕਰ ਹੋ ਗਈ।ਟੱਕਰ ਇੰਨੀ ਜ਼ਬਰਦਸਤ ਸੀ ਕਿ ਚਾਰੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਟੱਕਰ ਨਾਲ ਕੋਮਲਪ੍ਰੀਤ ਦੀ ਕਾਰ ਦਾ ਦਰਵਾਜ਼ਾ ਖੁੱਲ੍ਹ ਗਿਆ ਅਤੇ ਉਹ ਸੜਕ ‘ਤੇ ਡਿੱਗ ਗਈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਰੈਂਪਟਨ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਦੇ ਪਿਤਾ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਕੋਮਲ ਦਾ ਭਰਾ ਵੀ ਕਨੇਡਾ ਵਿੱਚ ਹੈ। ਹੁਣ ਘਰ ਵਿੱਚ ਉਨ੍ਹਾਂ ਦੀ ਮਾਤਾ ਜੀ ਹਨ। ਪਰਿਵਾਰ ਵਿੱਚ ਗਮੀ ਦਾ ਮਾਹੌਲ ਹੈ। ਮਾਤਾ ਸਰਬ ਜੀਤ ਕੌਰ ਲੜਕੀ ਦਾ ਅੰਤਿਮ ਸੰਸਕਾਰ ਕਾਰ ਕਰਨ ਲਈ ਕਨੇਡਾ ਆਉਣਗੇ।