GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ: 24 ਸਾਲਾ ਪੰਜਾਬੀ ਨੌਜਵਾਨ ਦੀ ਦਿਮਾਗੀ ਨਾੜੀ ਫਟਣ ਕਾਰਨ ਮੌਤ

ਬਰੈਂਪਟਨ: 24 ਸਾਲਾ ਪੰਜਾਬੀ ਨੌਜਵਾਨ ਦੀ ਦਿਮਾਗੀ ਨਾੜੀ ਫਟਣ ਕਾਰਨ ਮੌਤ
Share this post via:

ਬਰੈਂਪਟਨ ਵਿੱਚ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਮਸਰਾਲਾ ਦੇ 24 ਸਾਲਾ ਨੌਜਵਾਨ ਦੀ ਦਿਮਾਗੀ ਨਾੜੀ ਫਟਣ ਕਾਰਨ ਮੌਤ ਹੋ ਗਈ। ਅਮਰਪਾਲ ਸਿੰਘ ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਆਇਆ ਸੀ। ਉਸ ਨੇ ਭਾਰਤ ਵਾਪਸ ਜਾਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ ਅਤੇ ਆਪਣਾ ਸਾਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਘਰ ਵਿਚ ਹੀ ਉਸ ਦੀ ਦਿਮਾਗੀ ਨਸ ਫਟ ਗਈ ਅਤੇ ਉਸ ਦੇ ਕੰਨਾਂ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਇਲਾਜ ਦੌਰਾਨ ਅਮਰਪਾਲ ਦੀ ਮੌਤ ਹੋ ਗਈ।