GTA News Media

Top Info Bar
22.1°C Toronto Loading date...
Toronto/GTA

ਮਹਿਲਾ ਉੱਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਪੰਜਾਬੀਆਂ ਨੇ ਕੀਤਾ ਆਤਮ-ਸਮਰਪਣ

ਮਹਿਲਾ ਉੱਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਪੰਜਾਬੀਆਂ ਨੇ ਕੀਤਾ ਆਤਮ-ਸਮਰਪਣ
Share this post via:

ਪਿਛਲੇ ਦਿਨੀ ਇੱਕ ਮਹਿਲਾ ਉੱਤੇ ਜਿਨਸੀ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ਨੇ ਪੁਲਿਸ ਕੋਲ ਆਤਮ-ਸਮਰਪਣ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਐਤਵਾਰ ਨੂੰ ਪੁਲਿਸ ਨੇ ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਪੁਲਿਸ ਨੇ ਦੱਸਿਆ ਕਿ ਬਾਥਰਸਟ ਸਟਰੀਟ ਤੇ ਬਲੂਅਰ ਸਟਰੀਟ ਵੈਸਟ ਨੇੜੇ ਇੱਕ ਬਿਲਡਿੰਗ ਵਿੱਚ 31 ਸਾਲਾ ਮਹਿਲਾ ਦੀ ਮੁਲਾਕਾਤ ਤਿੰਨਾਂ ਵਿਅਕਤੀਆਂ ਨਾਲ ਹੋਈ ਅਤੇ ਇਨ੍ਹਾਂ ਨੂੰ ਉਹ ਪਹਿਲਾਂ ਕਦੇ ਵੀ ਨਹੀਂ ਮਿਲੀ ਸੀ। ਉਸ ਤੋਂ ਬਾਅਦ ਇਨ੍ਹਾਂ ਤਿੰਨਾਂ ਵਿਅਕਤੀਆਂ ਵੱਲੋਂ ਮਹਿਲਾ ਉੱਤੇ ਜਿਨਸੀ ਹਮਲਾ ਕੀਤਾ ਗਿਆ।

ਬੁੱਧਵਾਰ ਨੂੰ ਪੁਲਿਸ ਨੇ ਆਖਿਆ ਕਿ ਡਵੀਜ਼ਨ 14 ਉੱਤੇ ਤਿੰਨਾਂ ਵਿਅਕਤੀਆਂ ਵੱਲੋਂ ਆਤਮ-ਸਮਰਪਣ ਕਰ ਦਿੱਤਾ ਗਿਆ ਹੈ ਜਿੰਨ੍ਹਾਂ ਦੀ ਪਛਾਣ 20 ਸਾਲਾ ਅਰਸ਼ਵੀਰ ਬਾਠ, 23 ਸਾਲਾ ਸੁਖਪ੍ਰੀਤ ਸਿੰਘ ਤੇ 24 ਸਾਲਾ ਨਰਿੰਦਰਪਾਲ ਔਲਖ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਅਕਤੂਬਰ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।