GTA News Media

Top Info Bar
22.1°C Toronto Loading date...
Toronto/GTA

ਮਾਰਖਮ: ਪੰਜਾਬੀ ਪੁਲਿਸ ਅਫਸਰ ਖਿਲਾਫ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼

ਮਾਰਖਮ: ਪੰਜਾਬੀ ਪੁਲਿਸ ਅਫਸਰ ਖਿਲਾਫ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼
Share this post via:

ਮਾਰਖਮ: ਯਾਰਕ ਰੀਜਨ ‘ਚ ਪੰਜਾਬੀ ਪੁਲਿਸ ਅਫਸਰ ਖਿਲਾਫ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ 36 ਸਾਲ ਦੇ ਜੈਪਾਲ ਰੰਧਾਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ 21 ਜੂਨ ਨੂੰ ਮਾਰਖਮ ਦੇ ਮੈਕੋਵਨ ਰੋਡ ਅਤੇ ਕਾਰਲਟਨ ਰੋਡ ਇਲਾਕੇ ਦੀ ਇੱਕ ਪਾਰਕਿੰਗ ‘ਚ ਇੱਕ ਵਿਅਕਤੀ ਗੱਡੀ ‘ਚ ਸੌਂ ਰਿਹਾ ਸੀ। ਪੁਲਿਸ ਅਫ਼ਸਰਾਂ ਨੇ ਉਸ ਨੂੰ ਸਵਾਲ ਜਵਾਬ ਕੀਤੇ ਤਾਂ ਉਹ ਯਾਰਕ ਰੀਜਨਲ ਪੁਲਿਸ ਦਾ ਹੀ ਅਫਸਰ ਨਿਕਲਿਆ ਜੋ ਡਿਊਟੀ ‘ਤੇ ਨਹੀਂ ਸੀ।

ਜੈਪਾਲ ਰੰਧਾਵਾ ਨੇ ਆਪਣੇ ਸਾਹ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਸ ਵਿਰੋਧ ਦੋਸ਼ ਆਇਦ ਕੀਤੇ ਗਏ। 2017 ਤੋਂ ਯਾਰਕ ਰੀਜਨਲ ਪੁਲਿਸ ਵਿਚ ਕੰਮ ਕਰ ਰਹੇ ਜੈਪਾਲ ਰੰਧਾਵਾ ਵਿਰੁੱਧ ਦੋਸ਼ ਆਇਦ ਹੋਣ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਓਨਟਾਰੀਓ ਦਾ ਪੁਲਿਸ ਸੇਵਾਵਾਂ ਐਕਟ ਉਦੋਂ ਤੱਕ ਕਿਸੇ ਅਫਸਰ ਨੂੰ ਬਗੈਰ ਤਨਖਾਹ ਮੁਅੱਤਲ ਕਰਨ ਦਾ ਹੱਕ ਨਹੀਂ ਦਿੰਦਾ ਜਦੋਂ ਤੱਕ ਦੋਸ਼ ਸਾਬਤ ਨਾਂ ਹੋ ਜਾਣ। ਇਸੇ ਕਰ ਕੇ ਜੈਪਾਲ ਰੰਧਾਵਾ ਨੂੰ ਫਿਲਹਾਲ ਤਨਖਾਹ ਸਣੇ ਮੁਅੱਤਲ ਕੀਤਾ ਗਿਆ ਹੈ।

ਯਾਰਕ ਰੀਜਨਲ ਪੁਲਿਸ ਮੁਖੀ ਜਿਮ ਮੈਕਸਵੀਨ ਨੇ ਜੈਪਾਲ ਰੰਧਾਵਾ ਦੇ ਮਾਮਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਅਫ਼ਸਰ ਸ਼ਾਬਾਸ਼ੀ ਦੇ ਹੱਕਦਾਰ ਹਨ ਜਿਨ੍ਹਾਂ ਨੇ ਬਗੈਰ ਕਿਸੇ ਪੱਖਪਾਤ ਤੋਂ ਆਪਣਾ ਫਰਜ਼ ਨਿਭਾਇਆ। ਸ਼ਰਾਬ ਪੀ ਕੇ ਗੱਡੀ ਚਲਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਾਡੇ ਅਫ਼ਸਰ ਸੜਕਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਨ।