GTA News Media

Top Info Bar
22.1°C Toronto Loading date...
Featured Toronto/GTA

ਮਾਲਟਨ ਤੋ ਰੈਕਸਡੇਲ ਨਗਰ ਕੀਰਤਨ ਵਿੱਚ ਸੰਗਤਾਂ ਵੱਡੀ ਗਿਣਤੀ ਸਾਮਿਲ

ਮਾਲਟਨ ਤੋ ਰੈਕਸਡੇਲ ਨਗਰ ਕੀਰਤਨ ਵਿੱਚ ਸੰਗਤਾਂ ਵੱਡੀ ਗਿਣਤੀ ਸਾਮਿਲ
Share this post via:

ਮਿਸੀਸਾਗਾ ( ਬਲਜਿੰਦਰ ਸੇਖਾ )- ਕਨੇਡਾ ਦੇ ਟੋਰਾਂਟੋ ਏਅਰਪੋਰਟ ਨਜ਼ਦੀਕ ਗੁਰਦੁਆਰਾ ਸਿੰਘ ਸਭਾ ਮਾਲਟਨ ਤੋ ਗੁਰਦੁਆਰਾ ਸਿੱਖ ਸ਼ਪੈਰਯੂਐਲ ਰੈਕਸਡੇਲ ਵਿਖੇ ਅੱਜ ਕਰੋਨਾ ਤੋ ਬਾਅਦ ਤਿੰਨ ਸਾਲ ਬਾਅਦ ਖ਼ਾਲਸਾ ਸਾਜਣਾ ਦਿਨ ਦੇ ਤੇ ਨਗਰ ਕੀਰਤਨ ਕੀਤਾ ਗਿਆ ।ਇਹ ਨਗਰ ਕੀਰਤਨ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸੀ ਜੋ ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਮਾਰਨਿੰਗ ਸਟਾਰ ,ਹੰਬਰ ਲਾਇਨ ਤੋ ਹੁੰਦਿਆਂ ਹੋਇਆ ਗੁਰੂ ਘਰ ਰੈਕਸਡੇਲ ਵਿਖੇ ਸਮਾਪਤ ਹੋਇਆ ।ਇਕ ਵੱਖਰਾ ਹੀ ਇਤਿਹਾਸ ਸਿਰਜ ਗਿਆ।ਸਵੇਰ ਤੋ ਹੋ ਰਹੀ ਹਲਕੀ ਬਰਸਾਤ ਤੇ ਠੰਡ ਨੇ ਚਲਦਿਆ ਸੰਗਤਾਂ ਨੇ ਭਾਰੀ ਉਤਸ਼ਾਹ ਦਿਖਾਇਆ।ਰਵਾਨਗੀ ਤੇ ਰਸਤੇ ਵਿੱਚ ਵੱਖ ਵੱਖ ਭੋਜਨ ਦੇ ਸਟਾਲ ਮਾਰਨਿੰਗ ਸਟਾਰ,ਫਿੰਚ ਐਵਨਿਊ ,ਕੈਰੀਅਰ ਡਰਾਈਵ,ਮਾਲਟਨ ਤੇ ਰੈਕਸਡੇਲ ਗੁਰੂਘਰ ਵਿਖੇ ਲਾਏ ਗਏ।

ਸਿੱਖ ਮੋਟਰ ਸਾਈਕਲ ਕਲੱਬ ਟਰਾਂਟੋ ਤੋਂ ਸੇਵਾਦਾਰ ਨਗਰ ਕੀਰਤਨ ਵਿੱਚ ਮੌਜੂਦ ਸਨ। ਇਸ ਤੋਂ ਇਲਾਵਾ ਅਮਰ ਆਰਟਸ ਵੱਲੋਂ ਅੰਗਦਾਨ ਕੈਂਪ,ਪੀਲ ਤੇ ਟੋਰਾਟੋ ਪੁਲਿਸ ਵੱਲੋਂ ਜਾਣਕਾਰੀ ਕੈਂਪ ਤੇ ਹੋਰ ਜਾਣਕਾਰੀ ਦੇ ਸਟਾਲ ਮੌਜੂਦ ਸਨ।ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਹੀ ਵਾਲਾ ਸੀ। ਸਾਮ ਨੂੰ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੰਗਤਾ ਨੂੰ ਵਧਾਈ ਦਿੱਤੀ