ਮਿਸਿਸਾਗਾ: ਮਸਜਿਦ ‘ਤੇ ਪੱਥਰ ਮਾਰੇ ਜਾਣ ਦੀ ਘਟਨਾ ਦੀ ਜਾਂਚ ਜਾਰੀ
ਮਿਸਿਸਾਗਾ ਦੀ ਇੱਕ ਮਸਜਿਦ ਵਿਚ ਇੱਕ ਮਸ਼ਕੂਕ ਵੱਲੋਂ ਪੱਥਰ ਮਾਰੇ ਜਾਣ ਦੀ ਕਥਿਤ ਨਫ਼ਰਤੀ ਅਪਰਾਧ ਦੀ ਘਟਨਾ ਦੀ ਪੁਲਿਸ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਰਾਤੀਂ 9 ਵਜੇ ਤੋਂ ਅੱਧੀ ਰਾਤ ਦੇ ਦਰਮਿਆਨ ਵਾਪਰੀ ਸੀ। ਮਸਜਿਦ ਦੇ ਕੈਮਰੇ ਵਿਚ ਇੱਕ ਸ਼ੱਕੀ ਵਿਅਕਤੀ ਇਮਾਰਤ ਵੱਲ ਆਉਂਦਾ ਅਤੇ ਖਿੜਕੀਆਂ ‘ਤੇ ਪੱਥਰ ਮਾਰਕੇ ਫਰਾਰ ਹੁੰਦਾ ਦੇਖਿਆ ਗਿਆ ਹੈ। ਪੀਲ ਪੁਲਿਸ ਨੇ ਕਿਹਾ ਕਿ ਇਸ ਸਮੇਂ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।
ਮੁਸਲਿਮ ਕੌਂਸਲ ਦੇ ਸੀਈਓ, ਸਟੀਫ਼ਨ ਬ੍ਰਾਊਨ ਨੇ ਕਿਹਾ, ਮਿਸਿਸਾਗਾ ਵਿੱਚ ਇਹ ਤਾਜ਼ਾ ਹਮਲਾ ਇੱਕ ਅਜਿਹੀ ਬਰਸੀ ‘ਤੇ ਹੋਇਆ ਹੈ, ਜਦੋਂ ਅਸੀਂ (ਕਿਊਬੈਕ ਹਮਲੇ ਦੇ) ਪੀੜਤਾਂ ਨੂੰ ਯਾਦ ਕਰ ਰਹੇ ਸੀ, ਇਹ ਘਟਨਾ ਯਾਦ ਕਰਾਉਂਦੀ ਹੈ ਕਿ ਹਿੰਸਕ ਇਸਲਾਮੋਫੋਬੀਆ ਅਜੇ ਵੀ ਕੈਨੇਡਾ ਵਿੱਚ ਬਹੁਤ ਜ਼ਿਆਦਾ ਮੌਜੂਦ ਹੈ। ਪੁਲਿਸ ਮਸਜਿਦ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ।