ਮਿਸੀਸਾਗਾ: ਰੋਡ ਰੇਜ ਦੇ ਮਾਮਲੇ ‘ਚ ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ ਸ਼ੱਕੀ ਦੀਆਂ ਤਸਵੀਰਾਂ ਜਾਰੀ
ਪੁਲਿਸ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ਜਿਸਨੇ ਮਿਸੀਸਾਗਾ ਦੇ ਪਾਰਕਿੰਗ ਲੌਟ ਵਿੱਚ ਰੋਡ ਰੇਜ ਦੇ ਮਾਮਲੇ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰਿਆ । ਪੀਲ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਰਾਤ ਲਗਭਗ 6:30 ਵਜੇ ਐਗਲਿਨਟਨ ਐਵੇਨਿਊ ਵੈਸਟ ਅਤੇ ਰਿਜਵੇਅ ਡਰਾਈਵ ਦੇ ਖੇਤਰ ਵਿੱਚ ਚਾਕੂ ਮਾਰਨ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ।
ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਚਾਕੂ ਨਾਲ ਜਖਮੀ ਪਾਇਆ। ਪੀੜਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਅਤੇ ਸ਼ੱਕੀ ਵਿਅਕਤੀ ਇੱਕ-ਦੂਜੇ ਨੂੰ ਨਹੀਂ ਜਾਣਦੇ ਹਨ ਅਤੇ ਇਹ ਹਮਲਾ ਇੱਕ ਸੰਖੇਪ ਸੜਕੀ ਝਗੜੇ ਤੋਂ ਪੈਦਾ ਹੋਇਆ ਜਾਪਦਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਪੈਦਲ ਹੀ ਭੱਜ ਗਿਆ। ਵੀਰਵਾਰ ਨੂੰ, ਪੁਲਿਸ ਨੇ ਸ਼ੱਕੀ ਦੀਆਂ ਫੋਟੋਆਂ ਜਾਰੀ ਕੀਤੀਆਂ ਅਤੇ ਉਸ ਨੂੰ ਲੱਭਣ ਲਈ ਲੋਕਾਂ ਦੀ ਸਹਾਇਤਾ ਮੰਗੀ ਹੈ। ਉਸ ਨੂੰ ਕਾਲੇ ਘੁੰਗਰਾਲੇ ਵਾਲਾਂ ਵਾਲਾ 20 ਸਾਲਾ ਨੌਜ਼ਵਾਨ ਦੱਸਿਆ ਗਿਆ ਹੈ ਅਤੇ ਉਸਨੂੰ ਆਖਰੀ ਵਾਰੀ ਕਾਲੇ ਸਵੈਟਰ ਅਤੇ ਕਾਲੀ ਸਵੈੱਟਪੈਂਟਸ ਪਹਿਨੇ ਦੇਖਿਆ ਗਿਆ ਸੀ। ਜੇਕਰ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ 905-453-3311 ‘ਤੇ ਕਾਲ ਕਰਨ ਲਈ ਕਿਹਾ ਹੈ।