GTA News Media

Top Info Bar
22.1°C Toronto Loading date...
Toronto/GTA

ਮੱਤ `ਤੇ ਪਰਦਾ ਕਿਓਂ ਕਿਵੇਂ ਪੈਂਦਾ, ਰੱਬ ਜਾਣੇ! ਮਿਡਲ ਸਕੂਲ ‘ਚ ਸ਼ਰਮਨਾਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਮੁੰਡੇ ਸਸਪੈਂਡ

ਮੱਤ `ਤੇ ਪਰਦਾ ਕਿਓਂ ਕਿਵੇਂ ਪੈਂਦਾ, ਰੱਬ ਜਾਣੇ! ਮਿਡਲ ਸਕੂਲ ‘ਚ ਸ਼ਰਮਨਾਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਮੁੰਡੇ ਸਸਪੈਂਡ
Share this post via:

(Satpal Singh Johal):  ਬਰੈਂਪਟਨ ਵਿਖੇ ਮਿਡਲ (8ਵੀਂ ਤੱਕ) ਸਕੂਲ ਵਿੱਚ ਭੈੜੇ (ਸ਼ਰਮਨਾਕ) ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਮੁੰਡੇ ਸਸਪੈਂਡ ਕੀਤੇ ਗਏ ਹਨ। ਟੀਚਰਾਂ ਦਾ ਆਖਣਾ ਹੈ ਕਿ ਪਹਿਲੀ ਵਾਰੀ ਨਹੀਂ ਹੋਏ। ਦੋਵੇਂ ਕੈਨੇਡੀਅਨ ਪੰਜਾਬੀ ਹਨ। ਜੋ ਜੱਗੋਂ ਤ੍ਹੇਰਵੀਆਂ ਜਹੀਆਂ ਇੱਲਤਾਂ ਕਰਨ ਦੇ ਦੋਸ਼ ਲੱਗੇ ਹਨ, ਸਕੂਲ ਵਾਲੇ ਦੱਸਦੇ ਹਨ ਕਿ ਇਹ ਗੰਦਗੀਆਂ ਅਸੀਂ ਸਕੂਲ ਵਿੱਚ ਨਹੀਂ ਸਿਖਾਉਂਦੇ। ਲੰਬੇ ਸਮੇਂ ਲਈ ਸਸਪੈਂਡ ਹੋਏ ਮੁੰਡੇ ਦੀ ਗੱਲ ਵੱਖਰੀ ਪਰ ਘੱਟ ਸਮੇਂ ਲਈ ਕੱਢੇ ਗਏ ਮੁੰਡੇ ਬਾਰੇ ਪਤਾ ਲੱਗਾ ਕਿ ਮਾਪੇ ਉਸ ਨੂੰ ਪੂਰਾ ਸਮਾਂ ਦਿੰਦੇ ਹਨ। ਅੰਮ੍ਰਿਤ ਛਕਾਇਆ। ਫੋਨ ਨਹੀਂ ਲੈ ਕੇ ਦਿੱਤਾ। ਬਾਹਰ ਕਿਤੇ ਭੇਜਦੇ ਨਹੀਂ। ਗੁਰਦੁਆਰੇ ਆਪ ਨਾਲ਼ ਜਾਂਦੇ ਹਨ। ਵਗੈਰਾ ਵਗੈਰਾ। ਸਭ ਕੁਝ ਕਰਦਿਆਂ ਵੀ ਉਹ ਵਿਗਾੜਾਂ ਦਾ ਸ਼ਿਕਾਰ ਹੋ ਕੇ ਆਪਣਾ ਭਵਿੱਖ ਖਰਾਬ ਕਰ ਰਿਹਾ। ਮਾਪਿਆਂ ਤੇ ਟੱਬਰ ਦੇ ਪੱਲੇ ਨਮੋਸ਼ੀ ਪਾ ਰਿਹਾ। ਉਸ ਵਲੋਂ ਗੱਲਾਂ (ਸਫਾਈਆਂ) ਦੀਆਂ ਡਾਰਾਂ ਹੋਰ ਤੇ ਅਮਲ ਹੋਰ ਪਤਾ ਲੱਗ ਰਹੇ ਹਨ। ਜਾਪਦਾ ਹੈ ਕਿ ਭੈੜੀ ਸੰਗਤ ਦੀ ਰੰਗਤ ਵਾਲੀ ਗੱਲ ਬਣੀ ਹੋ ਸਕਦੀ ਹੈ। ਪਰ, ਸੰਗਤ ਦੀ ਚੋਣ ਕਰਨੀ ਹੋਵੇ ਤਾਂ ਸਕੂਲਾਂ ਵਿੱਚ ਚੰਗੇ ਮੁੰਡੇ ਤੇ ਕੁੜੀਆਂ ਦੀ ਵੀ ਕੋਈ ਘਾਟ ਨਹੀਂ ਹੈ। ਇਹ ਵੀ ਕਿ ਮਾੜੀ ਸੰਗਤ ਦੀ ਰੰਗਤ ਲੈਣ ਦੀ ਬਜਾਏ ਭੈੜੇ/ਭੈੜੀਆਂ ਨੂੰ ਆਪਣੀਆਂ ਚੰਗਿਆਈਆਂ ਦੀ ਰੰਗਤ ਵੀ ਤਾਂ ਦਿੱਤੀ ਜਾ ਹੀ ਸਕਦੀ ਹੈ। ਅਜਿਹਾ ਨਾ ਹੋ ਸਕੇ ਤਾਂ ਭੈੜੀ ਸੰਗਤ ਵਿੱਚੋਂ ਬੇਰੰਗ ਘਰ ਪਰਤਣਾ ਜਰੂਰ ਸੰਭਵ ਹੁੰਦਾ ਹੈ। ਇਸ ਤਰਾਂ ਕਰਨ ਵਾਸਤੇ ਆਪਣੀ ਬੁੱਧੀ ਦਾ ਬਲਵਾਨ ਹੋਣਾ ਜਰੂਰੀ ਹੈ। ਬਾਕੀ ਭਾਈ ਰੱਬ ਮੱਤ ਕਿਓਂ ਤੇ ਕਿਵੇਂ ਮਾਰਦਾ ਹੈ! ਉਪਰੋਕਤ ਜਵਾਨ ਦੇ ਹਾਲਾਤਾਂ ਤੋਂ ਇਸ ਬਾਰੇ ਬਹੁਤਾ ਕੁਝ ਅਜੇ ਸਾਡੀ ਸਮਝ ਵਿੱਚ ਨਹੀਂ ਆ ਰਿਹਾ।