Vaughan: ਲਾਪਤਾ ਮਹਿਲਾ ਦੀ ਭਾਲ ਕਰ ਰਹੀ ਹੈ ਪੁਲਿਸ
ਪੁਲਿਸ ਵੱਲੋਂ ਥੌਰਨਹਿੱਲ ਤੋਂ ਸੋਮਵਾਰ ਦੁਪਹਿਰ ਤੋਂ ਲਾਪਤਾ 70 ਸਾਲਾ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ। ਲੈਵੀਨ ਗੌਰਡਨ ਨੂੰ ਆਖਰੀ ਵਾਰੀ ਸੋਮਵਾਰ ਨੂੰ ਦੁਪਹਿਰੇ 1:00 ਵਜੇ ਮੁਲੇਨ ਡਰਾਈਵ ਤੇ ਮਿਲਨਰ ਗੇਟ ਇਲਾਕੇ ਵਿੱਚ ਵੇਖਿਆ ਗਿਆ।
ਯੌਰਕ ਰੀਜਨਲ ਪੁਲਿਸ ਨੇ ਕਿਹਾ ਕਿ ਗੋਰਡਨ ਆਪਣੇ ਲਾਪਤਾ ਹੋਣ ਦੇ ਸਮੇਂ ਸੈਰ ਕਰ ਰਹੀ ਸੀ। ਇੱਕ ਰਾਹਗੀਰ ਵੱਲੋਂ ਗੌਰਡਨ ਨੂੰ ਦੁਪਹਿਰੇ 4:00 ਵਜੇ ਦੇ ਕਰੀਬ ਬਾਥਰਸਟ ਸਟਰੀਟ ਵੱਲ ਜਾਂਦਿਆਂ ਵੇਖਿਆ ਗਿਆ।
ਪੁਲਿਸ ਨੇ ਦੱਸਿਆ ਕਿ ਗੌਰਡਨ ਦੇ ਘਰਦਿਆਂ ਵੱਲੋਂ ਸੋਮਵਾਰ ਸ਼ਾਮੀਂ 6:00 ਵਜੇ ਉਸ ਦੇ ਲਾਪਤਾ ਦੀ ਸੂਚਨਾ ਦਿੱਤੀ। ਪੁਲਿਸ ਵੱਲੋਂ ਨੇੜਲੇ ਇਲਾਕਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਬਾਥਰਸਟ ਸਟਰੀਟ ਅਤੇ ਚੱਬਾ ਗੇਟ ‘ਤੇ ਕਮਾਂਡ ਪੋਸਟ ਸਥਾਪਤ ਕੀਤੀ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਪੁਲਿਸ ਨੇ ਕਿਹਾ, “ਜਿਵੇਂ ਤੁਸੀਂ ਵੇਖਦੇ ਹੋ ਕਿ ਇੱਥੇ ਸਾਡੀ ਕਮਾਂਡ ਪੋਸਟ ਹੈ, ਸਾਡੇ ਕੋਲ ਕੁਝ ਜ਼ਮੀਨੀ ਖੋਜਕਰਤਾ ਵੀ ਹਨ। ਅਸੀਂ ਖੋਜ ਕਰਨ ਲਈ ਆਪਣੇ ਸਾਰੇ ਸਰੋਤਾਂ ਨੂੰ ਤੈਨਾਤ ਕਰ ਦਿੱਤਾ ਹੈ। ”