GTA News Media

Top Info Bar
22.1°C Toronto Loading date...
Toronto/GTA

ਵਾਅਨ ਵਿੱਚ ਪੁਲਿਸ ਅਫਸਰਾਂ ਨਾਲ “ਇੰਟਰੈਕਸ਼ਨ” ਤੋਂ ਬਾਅਦ ਇੱਕ ਵਿਅਕਤੀ ਨੂੰ ਲੱਗੀ ਗੋਲੀ

ਵਾਅਨ ਵਿੱਚ ਪੁਲਿਸ ਅਫਸਰਾਂ ਨਾਲ “ਇੰਟਰੈਕਸ਼ਨ” ਤੋਂ ਬਾਅਦ ਇੱਕ ਵਿਅਕਤੀ ਨੂੰ ਲੱਗੀ ਗੋਲੀ
Share this post via:

ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਵਾਅਨ ਵਿੱਚ  ਪੁਲਿਸ ਅਧਿਕਾਰੀਆਂ ਨਾਲ “ਇੰਟਰੈਕਸ਼ਨ” ਤੋਂ ਬਾਅਦ ਐਤਵਾਰ ਰਾਤ ਨੂੰ ਇੱਕ ਵਿਅਕਤੀ  ਨੂੰ ਗੋਲੀ ਲੱਗਣ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਜਾਂਚ ਕਰ ਰਹੀ ਹੈ।ਇਹ ਘਟਨਾ ਅੱਧੀ ਰਾਤ ਤੋਂ ਪਹਿਲਾਂ ਹਾਈਵੇਅ 27 ਪੱਛਮ ਵੱਲ, ਵਾਅਨ ਵੈਲੀ ਬੁਲੇਵਾਰਡ ਵਿਖੇ 6250 Hwy 7 ‘ਤੇ  ਯੂਨੀਵਰਸਲ ਈਵੈਂਟ ਸਪੇਸ ਉੱਤੇ ਵਾਪਰੀ।

ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਰਾਤੀਂ 11:50 ਉੱਤੇ ਉਨ੍ਹਾਂ ਨੂੰ ਗੋਲੀ ਚੱਲਣ ਦੀ ਜਾਣਕਾਰੀ ਦੇ ਕੇ ਮੌਕੇ ‘ਤੇ ਬੁਲਾਇਆ ਗਿਆ ਸੀ। ਗੋਲੀ ਲੱਗਣ ਵਾਲੇ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਵੀਡੀਓ ਜਾਂ ਫੋਟੋਆਂ ਸਮੇਤ ਇਸ ਜਾਂਚ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 1-800-787-8529 ਜਾਂ ਔਨਲਾਈਨ ‘ਤੇ SIU ਦੇ ਮੁੱਖ ਜਾਂਚਕਰਤਾ ਨਾਲ ਸੰਪਰਕ ਕਰਨ ਲਈ ਕਿਹਾ ਹੈ।