GTA News Media

Top Info Bar
22.1°C Toronto Loading date...
Featured Toronto/GTA

ਵਿੰਡਸਰ: ਹਿੰਦੂ ਮੰਦਰ ਦੀ ਕੰਧ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦੀ ਘਟਨਾ ਦੀ ਜਾਂਚ ਜਾਰੀ

ਵਿੰਡਸਰ: ਹਿੰਦੂ ਮੰਦਰ ਦੀ ਕੰਧ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦੀ ਘਟਨਾ ਦੀ ਜਾਂਚ ਜਾਰੀ
Share this post via:

Ontario: ਵਿੰਡਸਰ ਸ਼ਹਿਰ ਵਿਚ ਸਥਿਤ ਇੱਕ ਹਿੰਦੂ ਮੰਦਰ ਦੀ ਕੰਧ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਵਿੰਡਸਰ ਪੁਲਿਸ ਵੱਲੋਂ ਜਾਰੀ ਮੀਡੀਆ ਰਿਲੀਜ਼ ਅਨੁਸਾਰ, ਪੁਲਿਸ ਨੂੰ ਨੌਰਥਵੇਅ ਐੈਵਨਿਊ ‘ਤੇ ਸਥਿਤ BAPS ਸ਼੍ਰੀ ਸਵਾਮੀ ਨਾਰਾਇਣ ਮੰਦਰ ਵਿੱਖੇ ਬੁਲਾਇਆ ਗਿਆ ਸੀ। ਮੰਦਰ ਦੇ ਬਾਹਰ ਦੀਵਾਰ ‘ਤੇ ਕਾਲੇ ਪੇਂਟ ਨਾਲ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ। ਪੁਲਿਸ ਅਧਿਕਾਰੀਆਂ ਨੇ ਤਫ਼ਤੀਸ਼ ਦੌਰਾਨ ਇੱਕ ਵੀਡੀਓ ਪ੍ਰਾਪਤ ਕੀਤਾ, ਰਾਤੀਂ 12 ਵਜੇ ਤੋਂ ਬਾਅਦ ਦੋ ਸ਼ੱਕੀ ਵਿਅਕਤੀ ਨਜ਼ਰ ਆ ਰਹੇ ਹਨ। ਇੱਕ ਸ਼ੱਕੀ ਕੰਧ ‘ਤੇ ਸਪਰੇਅ ਪੇਂਟ ਕਰਦਾ ਨਜ਼ਰ ਆ ਰਿਹਾ ਹੈ ਅਤੇ ਦੂਸਰਾ ਉਸ ‘ਤੇ ਨਜ਼ਰ ਰੱਖ ਰਿਹਾ ਹੈ।

ਪੁੁਲਿਸ ਵੱਲੋਂ ਇਸ ਮਾਮਲੇ ਦੀ ਇੱਕ ਨਫ਼ਰਤੀ ਅਪਰਾਧ ਵੱਜੋਂ ਜਾਂਚ ਕੀਤੀ ਜਾ ਰਹੀ ਹੈ।