ਸਰਕਾਰ ਹੈਲਥ ਸਿਸਟਮ ਵਿੱਚ ਤਬਦੀਲੀ ਲਿਆਉਣ ਉੱਤੇ ਕਰ ਰਹੀ ਹੈ ਵਿਚਾਰ
ਟੋਰਾਂਟੋ: ਸਿਹਤ ਮੰਤਰੀ ਵੱਲੋਂ ਪੋ੍ਰਵਿੰਸ ਭਰ ਦੇ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਨਾਲ ਨਜਿੱਠਣ ਲਈ ਓਨਟਾਰੀਓ ਨਿਜੀਕਰਣ ਦੇ ਫੈਸਲੇ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਸਿਲਵੀਆ ਜੋਨਜ਼ ਨੇ ਆਖਿਆ ਕਿ ਸਰਕਾਰ ਐਮਰਜੰਸੀ ਡਿਪਾਰਟਮੈਂਟਸ ਨੂੰ ਬੰਦ ਹੋਣ ਤੋਂ ਰੋਕਣ ਲਈ ਵਿਚਾਰ ਕਰ ਰਹੀ ਹੈ। ਇਨ੍ਹਾਂ ਗਰਮੀਆਂ ਵਿੱਚ ਓਨਟਾਰੀਓ ਵਿੱਚ ਕਈ ਐਮਰਜੰਸੀ ਡਿਪਾਰਟਮੈਂਟਸ ਨੂੰ ਘੰਟਿਆਂ ਜਾਂ ਦਿਨਾਂ ਲਈ ਬੰਦ ਕਰਨਾ ਪਿਆ,ਅਜਿਹਾ ਨਰਸਿੰਗ ਸਟਾਫ ਦੀ ਘਾਟ ਕਾਰਨ ਹੋਇਆ।
ਅਰਬਨ ਹਸਪਤਾਲਾਂ ਨਾਲੋਂ ਕੁੱਝ ਪਿੰਡਾਂ ਦੇ ਹਸਪਤਾਲਾਂ ਨੂੰ ਵਧੇਰੇ ਨਕੁਸਾਨ ਹੋਇਆ ਹੈ। ਜੋਨਜ਼ ਨੇ ਆਖਿਆ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਉਹ ਹਸਪਤਾਲਾਂ ਦੀਆਂ ਕਾਰਪੋਰੇਸ਼ਨਜ਼ ਨਾਲ ਗੱਲਬਾਤ ਕਰ ਰਹੇ ਹਨ।ਸਰਕਾਰ ਹੈਲਥ ਸਿਸਟਮ ਵਿੱਚ ਤਬਦੀਲੀ ਲਿਆਉਣ ਉੱਤੇ ਵਿਚਾਰ ਕਰ ਰਹੀ ਹੈ। ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਹ ਤਬਦੀਲੀ ਕੀ ਹੋਵੇਗੀ।