GTA News Media

Top Info Bar
22.1°C Toronto Loading date...
Toronto/GTA

ਸਿੱਧੂ ਮੂਸੇਵਾਲੇ ਦੀ ਯਾਦ ‘ਚ ਸਿਟੀ ਆਫ ਬਰੈਂਪਟਨ ਵੱਲੋ ਲਗਾਇਆ ਗਿਆ ਰੁੱਖ

ਸਿੱਧੂ ਮੂਸੇਵਾਲੇ ਦੀ ਯਾਦ ‘ਚ ਸਿਟੀ ਆਫ ਬਰੈਂਪਟਨ ਵੱਲੋ ਲਗਾਇਆ ਗਿਆ ਰੁੱਖ
Share this post via:

(ਕੁਲਤਰਨ ਸਿੰਘ ਪਧਿਆਣਾ) ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਯਾਦ ‘ਚ ਸਿਟੀ ਆਫ ਬਰੈਂਪਟਨ ਵੱਲੋ ਰੁੱਖ ਲਗਾਇਆ ਗਿਆ ਹੈ , ਇਹ ਰੁੱਖ ਸੂਸਨ ਫੈਨਲ ਸਪੋਰਟਸਪਲੈਕਸ ( 500 ਰੇਲਾਅਸਨ ਬੁਲੇਵਾਰਡ) ਵਿਖੇ ਲਗਾਇਆ ਗਿਆ ਹੈ।

ਦੱਸਣਯੋਗ ਹੈ ਕਿ ਮਰਹੂਮ ਗਾਇਕ ਵੱਲੋ ਕੈਨੇਡਾ ‘ਚ ਆਪਣਾ ਗਾਇਕੀ ਦਾ ਸਫ਼ਰ ਬਰੈਂਪਟਨ ਸ਼ਹਿਰ ਤੋਂ ਸ਼ੁਰੂ ਕੀਤਾ ਗਿਆ ਸੀ। ਇਥੇ ਗੱਲਬਾਤ ਕਰਨੀ ਬਣਦੀ ਹੈ ਕਿ ਯੂਨੀਵਰਸਿਟੀ, ਨਵਾਂ ਹਸਪਤਾਲ ਅਤੇ ਖੇਡ ਸਟੇਡੀਅਮ ਬਣਾਉਣ ਦੇ ਵਾਅਦੇ ਵੀ ਸਿਆਸਤਦਾਨਾ ਵੱਲੋ ਲਗਾਤਾਰ ਕੀਤੇ ਜਾਂਦੇ ਰਹੇ ਹਨ ਪਰ ਇਹ ਵਾਅਦਿਆ ਨੂੰ ਬੂਰ ਪੈਂਦਾ ਕਿਤੇ ਨਜਰ ਨਹੀ ਆ ਰਿਹਾ ।